ਕਰਨਵੀਰ ਬੋਹਰਾ ਨੇ ਆਪਣੀ ਧੀਆਂ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

written by Lajwinder kaur | September 06, 2021

ਟੀਵੀ ਐਕਟਰ ਕਰਨਵੀਰ ਬੋਹਰਾ (karanvir bohra) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਬੱਚੀਆਂ ਦੇ ਨਾਲ ਤਸਵੀਰ ਸ਼ੇਅਰ ਕੀਤੀਆਂ ਨੇ।

inside image of karnvir bohra image source-instagram

ਹੋਰ ਪੜ੍ਹੋ : ਹਰਭਜਨ ਮਾਨ ਨੇ ਹਰਦੀਪ ਗਰੇਵਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ- ‘ਹਰਦੀਪ ਦੀ ਤੁਲਨਾ ਅਮੀਰ ਖ਼ਾਨ ਨਾਲ ਕੀਤੀ ਜਾ ਰਹੀ ਆ, ਪਰ ਉਹ...’

Teejay Sidhu image source-instagram

ਉਹ ਆਪਣੀ ਬੱਚੀਆਂ ਦੇ ਨਾਲ ਗੁਰਦੁਆਰਾ ਸਾਹਿਬ ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਨੇ। ਇਨ੍ਹਾਂ ਤਸਵੀਰਾਂ ਚ ਉਨ੍ਹਾਂ ਦੀ ਪਤਨੀ ਤੇ ਮਾਤਾ ਵੀ ਨਜ਼ਰ ਆ ਰਹੀ ਹੈ। ਕਰਨਵੀਰ ਬੋਹਰਾ ਆਪਣੇ ਧੀਆਂ ਨੂੰ ਪੰਜਾਬੀ ਕਲਚਰ ਤੋਂ ਵੀ ਜਾਣੂ ਕਰਵਾਉਂਦੇ ਰਹਿੰਦੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਕਰਨਵੀਰ ਤੇ ਟੀਜੇ ਸਾਲ 2019 ‘ਚ ਆਪਣੀ ਜੁੜਵਾ ਧੀਆਂ ਦੇ ਜਨਮਦਿਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਏ ਸੀ। ਦੋਵੇਂ ਜਣੇ ਆਪਣੀ ਧੀਆਂ ਦੇ ਜਨਮਦਿਨ ਮੌਕੇ ਉੱਤੇ ਵਾਹਿਗੁਰੂ ਜੀ ਦਾ ਅਸੀਸਾਂ ਮੰਗੀਆਂ ਸੀ।

Tv Actor Karanvir Bohra And wife Teejay Sidhu blessed with a baby girl image source-instagram

ਹੋਰ ਪੜ੍ਹੋ : ਲਓ ਜੀ ਤਰਸੇਮ ਜੱਸੜ ਨੇ ਵੀ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

ਦੱਸ ਦਈਏ ਐਕਟਰ ਕਰਨਵੀਰ ਬੋਹਰਾ ਤੇ ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਮੰਮੀ-ਪਾਪਾ ਬਣੇ ਸਨ। ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਧੀ ਨੂੰ ਜਨਮ ਦਿੱਤਾ। ਜਿਸ ਦਾ ਨਾਂਅ ਉਨ੍ਹਾਂ ਨੇ Gia Vanessa Snow ਰੱਖਿਆ ਹੈ। ਇਸ ਤੋਂ ਪਹਿਲਾਂ ਦੋਵਾਂ ਕੋਲ ਜੁੜਵਾ ਧੀਆਂ ਨੇ, ਜਿਨ੍ਹਾਂ ਦਾ ਨਾਂਅ BELLA ਅਤੇ VIENNA ਹੈ। ਬੇਲਾ ਤੇ ਵਿਆਨਾ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਮਸਤੀ ਕਰਦੀ ਹੋਈ ਨਜ਼ਰ ਆਉਂਦੀਆਂ ਰਹਿੰਦੀਆਂ ਨੇ। ਦੱਸ ਦਈਏ ਕਰਨਵੀਰ ਬੋਹਰਾ ਤੇ ਟੀਜੇ ਸਿੱਧੂ ਟੀਵੀ ਕਲਾਕਾਰ ਨੇ। ਕਰਨਵੀਰ ਬੋਹਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਨਾਮੀ ਸੀਰੀਅਲਸ ‘ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਮਿਊਜ਼ਿਕ ਵੀਡੀਓਜ਼ ਚ ਵੀ ਅਦਾਕਾਰੀ ਕਰ ਚੁੱਕੇ ਨੇ।

You may also like