ਬਾਲੀਵੁੱਡ ਤੇ ਟੀਵੀ ਜਗਤ ਦੇ ਐਕਟਰ ਕਰਨਵੀਰ ਬੋਹਰਾ ਵੀ ਲਾਕਡਾਊਨ ਦਾ ਪਾਲਣ ਕਰਦੇ ਹੋਏ ਆਪਣੇ ਘਰ ‘ਚ ਰਹਿ ਰਹੇ ਨੇ । ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਲਾਕਡਾਊਨ ਦੇ ਚੱਲਦੇ ਉਨ੍ਹਾਂ ਦੀ ਬੇਟੀਆਂ ਆਪਣੇ ਪਾਪਾ ਦੇ ਨਾਲ ਖੂਬ ਮਸਤੀਆਂ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਰਹਿੰਦੀਆਂ ਨੇ । ਜੀ ਹਾਂ ਕਰਨਵੀਰ ਬੋਹਰਾ ਦੋ ਜੁੜਵਾਂ ਬੇਟੀਆਂ ਦੇ ਪਿਤੇ ਨੇ ।
ਅਦਾਕਾਰ ਨੇ ਆਪਣਾ ਤਾਜ਼ਾ ਫੋਟੋ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਫੋਟੋ ‘ਚ ਦਿਖਾਈ ਦੇ ਰਹਿ ਹੈ ਕਿ ਉਨ੍ਹਾਂ ਦੀ ਬੇਟੀਆਂ ਬੈਲ ਤੇ ਵਿਯਾਨਾ ਕਰਨਵੀਰ ਦੇ ਹੱਥਾਂ ਦੇ ਨੇਲਪਾਲਿਸ਼ ਲਗਾ ਰਹੀਆਂ ਨੇ । ਉਨ੍ਹਾਂ ਨੇ ਆਪਣੇ ਪਾਪਾ ਦੇ ਹੱਥਾਂ ‘ਚ ਰਿੰਗ ਵੀ ਪਹਿਨਾਈਆਂ ਨੇ ਤੇ ਇੱਥੇ ਹੀ ਬਸ ਨਹੀਂ ਸਗੋਂ ਕਰਨਵੀਰ ਦੇ ਚਿਹਰੇ ‘ਤੇ ਫੇਸਪੈਕ ਵੀ ਲਗਾਇਆ ਹੋਇਆ ਹੈ । ਇਹ ਤਸਵੀਰ ਇੰਨੀ ਕਿਊਟ ਹੈ ਕਿ ਬਾਲੀਵੁੱਡ ਦੇ ਕਲਾਕਾਰ ਵੀ ਕਮੈਂਟਸ ਕਰਕੇ ਹਾਸੇ ਵਾਲੇ ਮੈਸੇਜ ਪੋਸਟ ਕਰ ਰਹੇ ਨੇ ।
ਦੱਸ ਦਈਏ ਲਾਕਡਾਊਨ ਦੇ ਚੱਲਦੇ ਕਰਨਵੀਰ ਬੋਹਰਾ ਆਪਣੀ ਬੇਟੀਆਂ ਦੇ ਕਵਾਲਿਟੀ ਟਾਈਮ ਬਿਤਾ ਰਹੇ ਨੇ । ਉਹ ਆਪਣੀ ਬੇਟੀਆਂ ਦੇ ਲਈ ਆਈਸ ਕ੍ਰੀਮ ਤੇ ਕਦੇ ਬ੍ਰੈਕ-ਫਾਸਟ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਨਾਲ ਹੀ ਉਹ ਆਪਣੀ ਬੇਟੀਆਂ ਨੂੰ ਨਵੀਆਂ-ਨਵੀਆਂ ਚੀਜ਼ਾਂ ਵੀ ਸਿਖਾ ਰਹੇ ਨੇ ।