ਕਰਨਵੀਰ ਬੋਹਰਾ ਨੇ ਗੁਰਦੁਆਰਾ ਸਾਹਿਬ ਦੀ ਤਸਵੀਰ ਸ਼ੇਅਰ ਕਰਦੇ ਹੋਏ, ਆਖੀ ਇਹ ਖ਼ਾਸ ਗੱਲ

written by Lajwinder kaur | April 19, 2022

ਟੀਵੀ ਐਕਟਰ ਕਰਨਵੀਰ ਬੋਹਰਾ (karanvir bohra) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ।  ਏਨੀਂ ਦਿਨੀਂ ਉਹ ਕੰਗਨਾ ਰਣੌਤ ਦੇ ਸ਼ੋਅ ਲਾਕ ਅੱਪ ਚ ਨਜ਼ਰ ਆ ਰਹੇ ਹਨ। ਜਿੱਥੇ ਉਹ ਵਧੀਆ ਖੇਡਦੇ ਹੋਏ ਅੱਗੇ ਵੱਧ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਰਿਵਾਰ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਇਸ ਤਸਵੀਰ ਦੇ ਨਾਲ ਵਿਸਾਖੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ। ਜੀ ਹਾਂ ਇਹ ਤਿਉਹਾਰ ਕੁਝ ਦਿਨ ਪਹਿਲਾਂ 14 ਅਪ੍ਰੈਲ ਨੂੰ ਸੈਲੀਬ੍ਰੇਟ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਲੇਟ ਵਿਸ਼ ਕਰ ਰਹੇ ਹਨ।

ਹੋਰ ਪੜ੍ਹੋ : Lock Upp: ਕੀ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਗਰਭਵਤੀ ਹੈ? ਕੰਗਨਾ ਰਣੌਤ ਨੂੰ ਕਿਹਾ- ‘ਵਿੱਕੀ ਨੂੰ ਵੀ ਅਜੇ ਪਤਾ ਨਹੀਂ ਹੈ’

inside image of karanvir bohara

ਕਰਨਵੀਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘It's a little late, ਪਰ ਫਿਰ ਵੀ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਭੇਜਣੀਆਂ ਚਾਹੁੰਦਾ ਹਾਂ! 🙏🏻ਇਹ ਜ਼ਿੰਦਗੀ ਦੀਆਂ ਸਭ ਤੋਂ ਮਹੱਤਵਪੂਰਣ ਚੀਜ਼ਾਂ ਹਨ.. ਪਰਮਾਤਮਾ, ਬੱਚੇ, ਪਰਿਵਾਰ.. ਪਰਮਾਤਮਾ ਤੁਹਾਨੂੰ ਇਸ ਦਿਨ ਅਤੇ ਹਮੇਸ਼ਾ ਖੁਸ਼ ਰੱਖੇ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਬੇਟੀਆਂ ਨੂੰ ਟੈਗ ਕੀਤਾ ਹੈ। ਇਹ ਤਸਵੀਰ ‘ਚ ਉਹ ਆਪਣੀ ਬੱਚੀਆਂ ਅਤੇ ਮਾਂ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ।  ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

actor karanvir bohra

ਹੋਰ ਪੜ੍ਹੋ : ਕਿਸ਼ਵਰ ਮਰਚੈਂਟ ਨੇ ਆਪਣੇ ਬੇਟੇ ਨਿਰਵੈਰ ਦੇ 'ਮੁੰਡਨ' ਸਮਾਰੋਹ ਦੀ ਨਿੱਕੀ ਜਿਹੀ ਝਲਕ ਕੀਤੀ ਸਾਂਝੀ, ਕਿਹਾ- ‘ਪੇਸ਼ ਹੈ ਸਾਡਾ ਗੰਜੂ ਰਾਏ’

ਦੱਸ ਦਈਏ ਕਰਨਵੀਰ ਬੋਹਰਾ ਅਤੇ ਟੀਜੇ ਸਿੱਧੂ ਤਿੰਨ ਬੱਚੀਆਂ ਦੇ ਮਾਪੇ ਨੇ। ਦੋਵੇਂ ਅਕਸਰ ਹੀ ਆਪਣੀ ਬੱਚੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਪੋਸਟ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਜੁੜਵਾ ਧੀਆਂ ਬੇਲਾ ਤੇ ਵਿਆਨਾ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਮਸਤੀ ਕਰਦੀ ਹੋਈ ਨਜ਼ਰ ਆਉਂਦੀਆਂ ਰਹਿੰਦੀਆਂ ਨੇ। ਕਰਨਵੀਰ ਬੋਹਰਾ ਤੇ ਟੀਜੇ ਸਿੱਧੂ ਦੋਵੇਂ ਹੀ ਟੀਵੀ ਜਗਤ ਦੇ ਨਾਮੀ ਕਲਾਕਾਰ ਹਨ। ਕਰਨਵੀਰ ਬੋਹਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਨਾਮੀ ਸੀਰੀਅਲਸ ‘ਚ ਕੰਮ ਕਰ ਚੁੱਕੇ ਨੇ ।

 

 

View this post on Instagram

 

A post shared by Kaaranvir Bohra (@karanvirbohra)

You may also like