ਕਰੀਨਾ ਤੇ ਕਰਿਸ਼ਮਾ ਨੇ ਪਾਪਾ ਰਣਧੀਰ ਕਪੂਰ ਦੇ ਘਰ ‘ਚ ਮਨਾਇਆ ਨਵਾਂ ਸਾਲ, ਤਸਵੀਰ ‘ਚ ਨਜ਼ਰ ਆਇਆ ਕਿਊਟ ਜੇਹ

written by Lajwinder kaur | January 03, 2022

ਬਾਲੀਵੁੱਡ ਐਕਟਰਸ ਜੋ ਕਿ ਕੋਰੋਨਾ ਨੂੰ ਮਾਤ ਦੇ ਕੇ ਹੁਣ ਆਪਣੇ ਪਰਿਵਾਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ। ਨਵੇਂ ਸਾਲ ਨੂੰ ਕਰੀਨਾ ਕਪੂਰ Kareena Kapoor ਨੇ ਕਾਫੀ ਗਰਮਜੋਸ਼ੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਕਰੀਨਾ ਕਪੂਰ ਆਪਣੇ ਛੋਟੇ ਬੇਟੇ ਜੇਹ ਅਤੇ ਵੱਡੀ ਭੈਣ ਕਰਿਸ਼ਮਾ ਕਪੂਰ ਨਾਲ ਨਵੇਂ ਸਾਲ ਦੇ ਜਸ਼ਨ ਲਈ ਪਾਪਾ ਰਣਧੀਰ ਕਪੂਰ ਦੇ ਘਰ ਦੇਖੀਆਂ ਗਈਆਂ। ਇਸ ਨਵੇਂ ਸਾਲ ਦੇ ਜਸ਼ਨ ਦੌਰਾਨ ਕਰੀਨਾ ਕਪੂਰ ਤੇ ਕਰਿਸ਼ਮਾ ਕਪੂਰ ਦੀ ਮਾਂ ਬਬੀਤਾ ਕਪੂਰ ਵੀ ਨਜ਼ਰ ਆਈ।

Kareena Kapoor khan with Family Image from instagram

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਬਣਨ ਵਾਲੀ ਹੈ ਮਾਂ, ਪਤੀ ਗੌਤਮ ਕਿਚਲੂ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼

ਤਸਵੀਰਾਂ ਵਿੱਚ, ਕਰੀਨਾ ਕਪੂਰ ਜੋ ਕਿ ਟਾਪ-ਜੀਨ ਚ ਨਜ਼ਰ ਆਈ, ਉਨ੍ਹਾਂ ਨੇ ਆਪਣੇ ਆਪ ਨੂੰ ਸਟਾਈਲਿਸ਼ ਦਿਖਾਉਣ ਦੇ ਲਈ ਨਾਲ ਕਾਲੇ ਰੰਗ ਦੀ ਬੈਗ ਚੁੱਕਿਆ ਹੋਇਆ ਹੈ। ਜਦੋਂ ਕਿ ਕਰਿਸ਼ਮਾ ਕਪੂਰ ਸਨਗਲਾਸ ਅਤੇ ਇੱਕ ਟੋਪੀ ਪਹਿਨੀ ਦਿਖਾਈ ਦੇ ਰਹੀ ਹੈ। ਬਬੀਤਾ ਨੇ ਫਲੋਰਲ ਟਾਪ ਪਾਇਆ ਹੋਇਆ ਸੀ ਅਤੇ ਜੇਹ ਵੀ ਬਹੁਤ ਪਿਆਰਾ ਨਜ਼ਰ ਆਇਆ।

ਹੋਰ ਪੜ੍ਹੋ :'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

ਕਰੀਨਾ ਕਪੂਰ ਖੁਦ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਪਿਛਲੇ ਸਾਲ ਦੇ ਅਖੀਰਲੇ ਦਿਨ ਤੇ ਆਪਣੇ ਨੰਨ੍ਹੇ ਪੁੱਤਰ ਜੇਹ ਦੀ ਕਿਊਟ ਜਿਹੀ ਤਸਵੀਰ ਸ਼ੇਅਰ ਕੀਤੀ ਸੀ। ਜਿਸ ‘ਚ ਕਰੀਨਾ ਨੇ ਦੱਸਿਆ ਕਿ ਉਸ ਦੇ ਬੇਟੇ ਜੇਹ ਦੇ ਅਗਲੇ ਦੋ ਦੰਦ ਨਿਕਲ ਚੁੱਕੇ ਹਨ। ਤਸਵੀਰ 'ਚ ਜੇਹ ਦੇ ਦੋ ਦੰਦ ਨਜ਼ਰ ਆ ਰਹੇ ਸਨ। ਜੇਹ ਦੀ ਇਸ ਤਸਵੀਰ ਉੱਤੇ ਲੱਖਾਂ ਦੀ ਗਿਣਤੀ 'ਚ ਲਾਈਕਸ ਆਏ ਸੀ।

Kareena Kapoor khan Image from instagram

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਕਰੀਨਾ ਕਪੂਰ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋ ਹਫ਼ਤਿਆਂ ਤੱਕ ਆਈਸੋਲੇਸ਼ਨ 'ਚ ਰਹਿਣਾ ਪਿਆ। ਪਰ ਹੁਣ ਉਹ ਠੀਕ ਹੈ। ਇਸ ਤਰ੍ਹਾਂ ਕਰੀਨਾ ਕਪੂਰ ਕੋਰੋਨਾ ਨੂੰ ਹਰਾਉਣ ਤੋਂ ਬਾਅਦ ਇਕ ਵਾਰ ਫਿਰ ਆਪਣੀ ਆਮ ਜ਼ਿੰਦਗੀ ਵਿਚ ਪਰਤ ਆਈ । ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ਆਮਿਰ ਖਾਨ ਦੇ ਨਾਲ ਲਾਲ ਸਿੰਘ ਚੱਢਾ ਫ਼ਿਲਮ 'ਚ ਨਜ਼ਰ ਆਵੇਗੀ। ਇਹ ਫ਼ਿਲਮ ਵਿਸਾਖੀ ਦੇ ਮੌਕੇ 'ਤੇ ਯਾਨੀਕਿ 14 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।

 

You may also like