ਰਣਧੀਰ ਕਪੂਰ ਦੇ 75ਵੇਂ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਰੀਨਾ ਤੇ ਕਰਿਸ਼ਮਾ ਤੋਂ ਇਲਾਵਾ ਕਪੂਰ ਫੈਮਿਲੀ ਦੇ ਹੋਰ ਮੈਂਬਰ ਵੀ ਆਏ ਨਜ਼ਰ

written by Lajwinder kaur | February 16, 2022

ਬਾਲੀਵੁੱਡ ਅਭਿਨੇਤਾ ਰਣਧੀਰ ਕਪੂਰ ਨੇ ਮੰਗਲਵਾਰ ਨੂੰ ਹੀ ਆਪਣਾ 75ਵਾਂ ਸੈਲੀਬ੍ਰੇਟ ਕੀਤਾ ਹੈ। ਇਸ ਖਾਸ ਮੌਕੇ 'ਤੇ ਕਪੂਰ ਪਰਿਵਾਰ ਨੇ ਉਨ੍ਹਾਂ ਲਈ ਸਰਪ੍ਰਾਈਜ਼ ਪਾਰਟੀ ਦਾ ਪ੍ਰਬੰਧ ਕੀਤਾ ਸੀ। ਵੈਸੇ ਤਾਂ ਕਪੂਰ ਪਰਿਵਾਰ ਦੇ ਲੋਕ ਪਾਰਟੀ ਕਰਨ ਦਾ ਇੱਕ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਅਤੇ ਅਜਿਹੇ 'ਚ ਰਣਧੀਰ ਕਪੂਰ ਦੇ ਜਨਮਦਿਨ 'ਤੇ ਕੁਝ ਖਾਸ ਕਿਉਂ ਨਾ ਹੁੰਦਾ? ਬੀਤੀ ਰਾਤ ਪੂਰੇ ਪਰਿਵਾਰ ਨੇ ਰਣਧੀਰ ਕਪੂਰ ਦੇ ਜਨਮ ਦਿਨ ਨੂੰ ਬਹੁਤ ਪਿਆਰ ਤੇ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕੀਤਾ।

ਹੋਰ ਪੜ੍ਹੋ : ਸ਼ਿਖਰ ਧਵਨ ਤੇ ਯੁਜ਼ਵੇਂਦਰ ਚਾਹਲ ਨੇ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਡਾਇਲਾਗ ‘ਨਿੱਬੂ ਖੱਟਾ ਏ’ ‘ਤੇ ਬਣਾਈ ਵੀਡੀਓ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਇਸ ਦੌਰਾਨ ਕਰੀਨਾ ਕਪੂਰ ਖ਼ਾਨ, ਕਰਿਸ਼ਮਾ ਕਪੂਰ, ਤੈਮੂਰ ਅਲੀ ਖ਼ਾਨ, ਸੈਫ ਅਲੀ ਖ਼ਾਨ, ਨੀਤੂ ਸਿੰਘ, ਆਧਾਰ ਜੈਨ ਅਤੇ ਤਾਰਾ ਸੁਤਾਰੀਆ ਸਮੇਤ ਕਈ ਪਰਿਵਾਰਕ ਮੈਂਬਰ ਇਕੱਠੇ ਨਜ਼ਰ ਆਏ। ਹਰ ਕਿਸੇ ਨੇ ਰਣਧੀਰ ਕਪੂਰ ਦੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਤੋਂ ਸਾਫ ਹੈ ਕਿ ਪਰਿਵਾਰ ਨੇ ਉਨ੍ਹਾਂ ਦੇ ਜਨਮਦਿਨ ਨੂੰ ਖਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ। ਕਰੀਨਾ ਕਪੂਰ ਖ਼ਾਨ ਨੇ ਆਪਣੇ ਪਿਤਾ ਦੇ ਜਨਮਦਿਨ ਦੀਆਂ ਸਾਰੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

kareena kapoor shared her father birthday pic

ਕਰੀਨਾ ਕਪੂਰ ਖ਼ਾਨ ਨੇ ਰਣਧੀਰ ਕਪੂਰ ਦੇ ਜਨਮਦਿਨ ਦੀਆਂ 4-5 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਉਹ ਆਪਣੇ ਪਿਤਾ ਦੇ ਕੋਲ ਬੈਠੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਧਿਆਨ ਨਾਲ ਦੇਖਣ 'ਤੇ ਪਤਾ ਲੱਗੇਗਾ ਕਿ ਉਨ੍ਹਾਂ ਨੇ ਰਣਧੀਰ ਦੇ ਕੋਲ ਬੈਠੇ ਬੱਚੇ ਦੀ ਤਸਵੀਰ ਕੱਟੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਨੇ ਲਿਖਿਆ, 'ਮੈਂ ਤੁਹਾਨੂੰ ਪਿਆਰ ਕਰਦੀ ਹਾਂ... ਕੋਈ ਇਸ ਤਸਵੀਰ ਨੂੰ ਫੋਟੋਬੋਮ ਕਰ ਰਿਹਾ ਹੈ..ਹਮਮਮ' ਤੁਹਾਨੂੰ ਦੱਸ ਦੇਈਏ ਕਿ ਇੱਥੇ ਕਰੀਨਾ ਕਪੂਰ ਖ਼ਾਨ ਆਪਣੇ ਬੇਟੇ ਜੇਹ ਅਲੀ ਖ਼ਾਨ ਦੀ ਗੱਲ ਕਰ ਰਹੀ ਹੈ।

karisma kapoor her father pic

ਕਰੀਨਾ ਕਪੂਰ ਨੇ ਇਸ ਤਸਵੀਰ ਨੂੰ ਕਾਫੀ ਕਿਊਟ ਅੰਦਾਜ਼ 'ਚ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤਾ ਹੈ । ਕਰੀਨਾ ਤੋਂ ਇਲਾਵਾ ਕਰਿਸ਼ਮਾ ਕਪੂਰ ਨੇ ਆਪਣੇ ਪਿਤਾ ਨਾਲ ਇੰਸਟਾਗ੍ਰਾਮ 'ਤੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਰਣਧੀਰ ਕਪੂਰ ਦੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ‘Behri Duniya’ ਗੀਤ ਕਰ ਰਿਹਾ ਹੈ ਭਾਵੁਕ, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਅਦਾਕਾਰੀ ਨੇ ਛੂਹਿਆ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

ਕੁਝ ਮਹੀਨੇ ਪਹਿਲਾਂ ਰਣਧੀਰ ਕਪੂਰ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਦੇਖਿਆ ਗਿਆ ਸੀ। ਇਸ ਸ਼ੋਅ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।

You may also like