ਕਪੂਰ ਖ਼ਾਨਦਾਨ ਦਾ ਇੱਕ ਹੋਰ ਮੁੰਡਾ ਵਿਆਹ ਦੇ ਬੰਧਨ 'ਚ ਬੱਝਾ,ਕਰੀਨਾ ਅਤੇ ਕਰਿਸ਼ਮਾ ਨੇ ਭਰਾ ਦੇ ਵਿਆਹ ਪੰਜਾਬੀ ਗੀਤਾਂ 'ਤੇ ਕੀਤਾ ਡਾਂਸ

written by Shaminder | February 04, 2020

ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ ।ਕਰੀਨਾ ਦੇ ਕਜ਼ਨ ਬ੍ਰਦਰ ਨੇ ਆਪਣੀ ਗਰਲ ਫ੍ਰੈਂਡ ਅਨੀਸਾ ਮਲਹੋਤਰਾ ਨਾਲ ਫੇਰੇ ਲਏ ।ਸੋਮਵਾਰ ਨੂੰ ਹੋਏ ਇਸ ਵਿਆਹ 'ਚ ਇਸ ਜੋੜੇ ਦੀ ਗ੍ਰੈਂਡ ਵੈਡਿੰਗ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ,ਪਰ ਇਸ ਵਿਆਹ 'ਚ ਸਭ ਦੀਆਂ ਨਜ਼ਰਾਂ ਟਿਕੀਆਂ ਸਨ ਕਪੂਰ ਭੈਣਾਂ 'ਤੇ ਜਿਨ੍ਹਾਂ ਨੇ ਇਸ ਵਿਆਹ 'ਚ ਖੂਬ ਰੌਣਕਾਂ ਬੰਨੀਆਂ । ਹੋਰ ਵੇਖੋ:ਅਕਸ਼ੇ ਕੁਮਾਰ ਨੇ ਲੋਹੜੀ ਮੌਕੇ ਕਰੀਨਾ ਕਪੂਰ ਨਾਲ ਕੀਤਾ ਡਾਂਸ,ਸੰਨੀ ਦਿਓਲ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਲੋਹੜੀ ਦੀ ਵਧਾਈ https://www.instagram.com/p/B8HM9GlJbLB/ ਵਿਆਹ 'ਚ ਇਨ੍ਹਾਂ ਭੈਣਾਂ ਨੇ ਆਪਣੇ ਡਾਂਸ ਦੇ ਨਾਲ ਸਮਾਂ ਬੰਨਿਆ ।ਇਸ ਵਿਆਹ 'ਚ ਬਾਲੀਵੁੱਡ ਸਿਤਾਰਿਆਂ ਦਾ ਜਲਵਾ ਵੇਖਣ ਨੂੰ ਮਿਲਿਆ ਕਰਿਸ਼ਮਾ ਅਤੇ ਕਰੀਨਾ ਕਪੂਰ ਸਾੜ੍ਹੀ 'ਚ ਨਜ਼ਰ ਆਈਆਂ। https://www.instagram.com/p/B8HVZXpnr0g/ ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਹੋਰ ਕਈ ਹਸਤੀਆਂ ਵੀ ਇਸ ਵਿਆਹ ਦੀਆਂ ਗਵਾਹ ਬਣੀਆਂ ।ਕਰਿਸ਼ਮਾ ਕਪੂਰ  ਨੇ ਡਾਰਕ ਪਿੰਕ ਕਲਰ ਦੀ ਸਾੜ੍ਹੀ ਪਾਈ ਸੀ,ਜਦੋਂਕਿ ਉਨ੍ਹਾਂ ਦੀ ਧੀ ਸਮਾਇਰਾ ਨੇ ਲਾਈਟ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ । https://www.instagram.com/p/B8Gs6ZoJL2G/ ਐਸ਼ਵਰਿਆ ਰਾਏ ਬੱਚਨ ਵੀ ਆਪਣੇ ਪਤੀ ਨਾਲ ਇਸ ਵਿਆਹ 'ਚ ਪਹੁੰਚੀ ਉਨ੍ਹਾਂ ਨੇ ਸਿਲਵਰ ਗ੍ਰੇ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ ਜਦੋਂਕਿ ਅਭਿਸ਼ੇਕ ਪੈਂਟ ਕੋਟ 'ਚ ਨਜ਼ਰ ਆਏ ।

0 Comments
0

You may also like