ਭੈਣ ਕਰਿਸ਼ਮਾ ਕਪੂਰ ਦੇ ਘਰ ਪਹੁੰਚੀ ਕਰੀਨਾ ਕਪੂਰ, ਮੀਡੀਆ ਨੂੰ ਦੇਖ ਕੇ ਭੜਕ ਗਿਆ ਤੈਮੂਰ ਅਲੀ ਖ਼ਾਨ, ਵੀਡੀਓ ਵਾਇਰਲ

Written by  Rupinder Kaler   |  March 12th 2021 01:19 PM  |  Updated: March 12th 2021 01:19 PM

ਭੈਣ ਕਰਿਸ਼ਮਾ ਕਪੂਰ ਦੇ ਘਰ ਪਹੁੰਚੀ ਕਰੀਨਾ ਕਪੂਰ, ਮੀਡੀਆ ਨੂੰ ਦੇਖ ਕੇ ਭੜਕ ਗਿਆ ਤੈਮੂਰ ਅਲੀ ਖ਼ਾਨ, ਵੀਡੀਓ ਵਾਇਰਲ

ਕਰੀਨਾ ਕਪੂਰ ਆਪਣੀ ਖੂਬਸੁਰਤੀ ਤੇ ਫ਼ਿਟਨੈਸ ਨਾਲ ਹਰ ਇੱਕ ਨੂੰ ਹੈਰਾਨ ਕਰਦੀ ਹੈ । ਦੂਜੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਕਪੂਰ ਘਰ ਤੋਂ ਬਾਹਰ ਨਿਕਲੀ । ਕਰੀਨਾ ਆਪਣੀ ਮਾਂ ਬਬੀਤਾ ਤੇ ਤੈਮੂਰ ਨਾਲ ਆਪਣੀ ਭੈਣ ਕਰਿਸ਼ਮਾ ਕਪੂਰ ਦੇ ਘਰ ਪਹੁੰਚੀ ਸੀ । ਕਾਰ ਵਿੱਚੋਂ ਨਿਕਲਦੇ ਹੀ ਕਰੀਨਾ ਕਪੂਰ ਨੇ ਪੱਤਕਾਰਾਂ ਨੂੰ ਹੱਥ ਹਿਲਾਇਆ ।

image from voompla's instagram

ਹੋਰ ਪੜ੍ਹੋ :

ਖੁਦ ਪਾਵਰ ਬੈਂਕ ਬਣਾ ਕੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਮੁਫਤ ਵੰਡਦਾ ਹੈ ਇਹ ਬੱਚਾ

image from voompla's instagram

ਇਸ ਦੇ ਨਾਲ ਹੀ ਕਰੀਨਾ ਦੇ ਨਾਲ ਕਾਰ ਵਿੱਚੋਂ ਤੈਮੂਰ ਅਲੀ ਖ਼ਾਨ ਵੀ ਨਿਕਲਿਆ । ਪਰ ਤੈਮੂਰ ਪੱਤਰਕਾਰਾਂ ਨੂੰ ਦੇਖ ਕੇ ਭੜਕ ਗਿਆ ਤੇ ਉਹਨਾਂ ’ਤੇ ਚਿਲਾਉਣ ਲੱਗਾ । ਤੈਮੂਰ ਪੱਤਰਕਾਰਾਂ ਤੇ ਗੁੱਸੇ ਹੋ ਕੇ ਜਿਵੇਂ ਹੀ ਅੰਦਰ ਜਾ ਰਿਹਾ ਸੀ ਤਾਂ ਸੀਸ਼ੇ ਨਾਲ ਟਕਰਾ ਗਿਆ । ਕਰੀਨਾ ਮੀਡੀਆ ਵੱਲ ਹੱਥ ਹਿਲਾਉਂਦੇ ਹੋਏ ਤੈਮੂਰ ਦਾ ਮੱਥਾ ਦੇਖਣ ਲੱਗੀ ਤੇ ਅੰਦਰ ਚਲੇ ਗਈ ।

ਇਸ ਦੌਰਾਨ ਤਿੰਨਾਂ ਨੇ ਮਾਸਕ ਪਾਇਆ ਹੋਇਆ ਸੀ । ਉਹਨਾਂ ਦੇ ਸਟਾਫ ਨੇ ਵੀ ਮਾਸਕ ਪਹਿਨਿਆ ਹੋਇਆ ਸੀ । ਇਹ ਤਿੰਨੇ ਕਰਿਸ਼ਮਾ ਕਪੂਰ ਦੀ ਬੇਟੀ ਨੂੰ ਉਸ ਦੇ 16ਵੇਂ ਜਨਮ ਦਿਨ ਦੀ ਵਧਾਈ ਦੇਣ ਪਹੁੰਚੇ ਹੋਏ ਸਨ ।ਇਸ ਤੋਂ ਪਹਿਲਾ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਕਰਿਸ਼ਮਾ ਦੀ ਬੇਟੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network