ਸੈਫ ਅਲੀ ਖ਼ਾਨ ਦਾ ਜਨਮ ਦਿਨ ਮਨਾਉਣ ਲਈ ਕਰੀਨਾ ਕਪੂਰ ਪਰਿਵਾਰ ਸਣੇ ਪਹੁੰਚੀ ਮਾਲਦੀਵ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | August 16, 2021

ਸੈਫ ਅਲੀ ਖ਼ਾਨ (Saif Ali Khan) ਦਾ ਅੱਜ ਜਨਮ ਦਿਨ ਹੈ ।ਇਸ ਮੌਕੇ ‘ਤੇ ਪੂਰਾ ਪਰਿਵਾਰ ਸੈਫ ਅਲੀ ਖ਼ਾਨ ਦਾ ਜਨਮ ਦਿਨ ਮਨਾਉਣ ਦੇ ਲਈ ਮਾਲਦੀਵ ਗਿਆ ਹੋਇਆ ਹੈ । ਜਿਸ ਦੀਆਂ ਤਸਵੀਰਾਂ ਅਦਾਕਾਰਾ ਅਤੇ ਸੈਫ ਅਲੀ ਖ਼ਾਨ ਦੀ ਪਤਨੀ ਕਰੀਨਾ ਕਪੂਰ ਖ਼ਾਨ (Kareena Kapoor Khan)  ਨੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

Kareena Saif with son-min Image From Instagram

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਦੀ ਧੀ ਨੇ ਕੀਤਾ ‘ਲਾ ਲਾ’ ਗੀਤ ‘ਤੇ ਡਾਂਸ, ਵੀਡੀਓ ਹਰ ਕਿਸੇ ਨੂੰ ਆ ਰਿਹਾ ਪਸੰਦ

ਕਰੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਕਈ ਸੈਲੀਬ੍ਰੇਟੀਜ਼ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਮਲਾਇਕਾ ਅਰੋੜਾ ਨੇ ਵੀ ਸੈਫ ਅਲੀ ਖ਼ਾਨ ਨੂੰ ਵਧਾਈ ਦਿੱਤੀ ਹੈ । ਜਦੋਂਕਿ ਸੈਫ ਅਲੀ ਖ਼ਾਨ ਦੀ ਭੈਣ ਨੇ ਵੀ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ ।

Kareena, -min Image From Instagram

ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਅਤੇ ਸੈਫ ਅਲੀ ਖ਼ਾਨ ਅਤੇ ਉਸ ਦੇ ਦੋਵੇਂ ਪੁੱਤਰ ਤਸਵੀਰਾਂ ‘ਚ ਨਜ਼ਰ ਆ ਰਹੇ ਹਨ । ਜਦੋਂਕਿ ਦੂਜੀ ਤਸਵੀਰ ‘ਚ ਸੈਫ ਅਤੇ ਕਰੀਨਾ ਸਵੀਮਿੰਗ ਪੂਲ ‘ਚ ਦਿਖਾਈ ਦੇ ਰਹੇ ਹਨ । ਇਹ ਜੇਹ ਅਲੀ ਖ਼ਾਨ ਦੇ ਜਨਮ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਇੱਕਠੇ ਛੁੱਟੀਆਂ ਬਿਤਾਉਣ ਲਈ ਮਾਲਦੀਵ ਗਏ ਹਨ ।ਪੂਰਾ ਪਰਿਵਾਰ ਪ੍ਰਾਈਵੇਟ ਜੈੱਟ ਦੇ ਰਾਹੀਂ ਮਾਲਦੀਵ ਪਹੁੰਚਿਆ ਹੈ ।

You may also like