ਕਰੀਨਾ ਕਪੂਰ ਦੀ ਰਗ-ਰਗ 'ਚ ਵੱਸੀ ਹੈ ਪੰਜਾਬੀਅਤ,ਵੀਡੀਓ ਕਰ ਰਿਹਾ ਹੈ ਬਿਆਨ

Written by  Shaminder   |  December 24th 2019 11:25 AM  |  Updated: December 24th 2019 11:25 AM

ਕਰੀਨਾ ਕਪੂਰ ਦੀ ਰਗ-ਰਗ 'ਚ ਵੱਸੀ ਹੈ ਪੰਜਾਬੀਅਤ,ਵੀਡੀਓ ਕਰ ਰਿਹਾ ਹੈ ਬਿਆਨ

ਕਰੀਨਾ ਕਪੂਰ ਨੂੰ ਪੰਜਾਬੀ ਕਲਚਰ ਅਤੇ ਪੰਜਾਬੀ ਖਾਣਾ ਬਹੁਤ ਪਸੰਦ ਹੈ ।ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਲਾਫਟਰ ਕਵੀਨ ਭਾਰਤੀ ਸਿੰਘ ਅਤੇ ਕਰੀਨਾ ਕਪੂਰ ਬੈਠੇ ਹੋਏ ਹਨ । ਭਾਰਤੀ ਸਿੰਘ ਬੈਠ ਕੇ ਖਾਣਾ ਖਾ ਰਹੀ ਹੈ ਅਤੇ ਇਸ ਦੇ ਨਾਲ ਹੀ ਚਾਹ ਦੇ ਨਾਲ ਜਲੇਬੀ ਖਾ ਰਹੀ ਹੈ।ਇਸ ਤੇ ਅਰਚਨਾ ਪੂਰਨ ਸਿੰਘ ਕਹਿੰਦੀ ਹੈ ਕਿ  ਇਹ ਡਿਨਰ ਹੈ ਜਾਂ ਫਿਰ ਡਿਨਰ ਤੋਂ ਪਹਿਲਾਂ ਦਾ ਖਾਣਾ,ਇਸ 'ਤੇ ਭਾਰਤੀ ਕਹਿੰਦੀ ਹੈ ਕਿ ਇਹ ਮੈਂ ਛੇ ਵਜੇ ਖਾਂਦੀ ਹਾਂ ਅਤੇ ਫਿਰ ਇਸ ਤੋਂ ਬਾਅਦ ਰਾਤ ਨੂੰ ਡਿਨਰ।

ਹੋਰ ਵੇਖੋ:ਕਪੂਰ ਖ਼ਾਨਦਾਨ ‘ਚ ਵੱਜਣ ਵਾਲੀ ਹੈ ਸ਼ਹਿਨਾਈ,ਕਰੀਨਾ ਕਪੂਰ ਦੇ ਇਸ ਭਰਾ ਦੀ ਹੋਈ ਰੋਕਾ ਸੈਰੇਮਨੀ

https://www.instagram.com/p/B6bRvAIpJSu/?igshid=bp0vhtg1wwkf

ਫਿਰ ਅਰਚਨਾ ਪੂਰਨ ਸਿੰਘ ਕਰੀਨਾ ਨੂੰ ਪੁੱਛਦੀ ਹੈ ਕਿ ਉਹ ਡਿਨਰ 'ਚ ਕੀ ਖਾਂਦੀ ਹੈ ਤਾਂ ਕਰੀਨਾ ਕਹਿੰਦੀ ਹੈ ਉਸ ਨੂੰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਬਹੁਤ ਹੀ ਪਸੰਦ ਹੈ ਅਤੇ ਉਹ ਵੀ ਪਰੌਂਠੇ ਖਾਂਦੀ ਹੈ ਅਤੇ ਵ੍ਹਾਈਟ ਮੱਖਣ ਦੇ ਨਾਲ ਪਰੌਂਠਾ ਉਸ ਨੂੰ ਬਹੁਤ ਹੀ ਪਸੰਦ ਹੈ ।

https://www.instagram.com/p/B6YqgZflXYG/

ਦੱਸ ਦਈਏ ਕਿ ਕਰੀਨਾ ਕਪੂਰ ਕਪਿਲ ਸ਼ਰਮਾ ਦੇ ਸ਼ੋਅ ਦੇ ਸੈੱਟ 'ਤੇ ਮੌਜੂਦ ਸਨ ਅਤੇ ਉਹ ਸ਼ੋਅ 'ਚ ਆਪਣੀ ਫ਼ਿਲਮ 'ਗੁੱਡ ਨਿਊਜ਼' ਦੇ ਪ੍ਰਮੋਸ਼ਨ ਲਈ ਪਹੁੰਚੇ ਸਨ ।ਇਹ ਵੀਡੀਓ  ਸ਼ੋਅ ਦੀ ਕਲਾਕਾਰ ਅਰਚਨਾ ਪੂਰਨ ਸਿੰਘ ਵੱਲੋਂ ਬਣਾਇਆ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network