ਕਰੀਨਾ ਕਪੂਰ ਖਾਨ ਆਪਣੇ ਆਪ ਨੂੰ ਇਸ ਤਰ੍ਹਾਂ ਰੱਖਦੀ ਹੈ ਫਿੱਟ 

Written by  Rupinder Kaler   |  February 12th 2019 11:05 AM  |  Updated: February 12th 2019 11:05 AM

ਕਰੀਨਾ ਕਪੂਰ ਖਾਨ ਆਪਣੇ ਆਪ ਨੂੰ ਇਸ ਤਰ੍ਹਾਂ ਰੱਖਦੀ ਹੈ ਫਿੱਟ 

ਅਦਾਕਾਰਾ ਕਰੀਨਾ ਕਪੂਰ ਖਾਨ ਬਾਲੀਵੁੱਡ ਦੀ ਸਭ ਤੋਂ ਫਿਟ ਐਕਟਰੈੱਸ ਹੈ । ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ ਕਰੀਨਾ ਇੱਕ ਵਾਰ ਫਿਰ ਵਧੀਆ ਫਿਗਰ ਅਤੇ ਫਿਟਨੱੈਸ ਦੇ ਨਾਲ ਪਰਦੇ ਤੇ ਵਾਪਸੀ ਕਰ ਚੁੱਕੀ ਹੈ । ਜੇਕਰ ਦੇਖਿਆ ਜਾਵੇ ਤਾਂ ਕਰੀਨਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਐਕਸਰਸਾਈਜ਼ ਕਰਦੀ ਹੈ । ਉਹ ਅਕਸਰ ਜਿਮ ਵਿੱਚ ਜਾਂਦੀ ਰਹਿੰਦੀ ਹੈ ।

kareena kareena

ਪਰ ਜਿਮ ਦੇ ਨਾਲ ਕਰੀਨਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗ ਦਾ ਸਹਾਰਾ ਵੀ ਲੈਂਦੀ ਹੈ । ਜ਼ੀਰੋ ਫਿਗਰ ਨੂੰ ਟਰੈਂਡ ਵਿੱਚ ਲਿਆਉਣ ਵਾਲੀ ਕਰੀਨਾ ਦਾ ਕਹਿਣਾ ਹੈ ਕਿ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਗੀ ਨੀਂਦ ਤੇ ਚੰਗੀ ਡਾਇਟ ਬਹੁਤ ਜ਼ਰੂਰੀ ਹੈ । ਕਰੀਨਾ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਜਿਮ ਨਹੀਂ ਜਾ ਸਕਦੇ ਤਾਂ ਘਰ ਵਿੱਚ ਹੀ ਐਕਸਰਸਾਈਜ਼ ਕਰੋ।

kareena-kapoor-khan kareena-kapoor-khan

ਕਰੀਨਾ ਦੇ ਡਾਈਟੀਸ਼ਨ ਦਾ ਕਹਿਣਾ ਹੈ ਕਿ ਉਹ ਆਪਣੀ ਡਾਈਟ ਵਿੱਚ ਜੂਸ ਜ਼ਰੂਰ ਸ਼ਾਮਿਲ ਕਰਦੀ ਹੈ । ਕਰੀਨਾ ਦਾ ਕਹਿਣਾ ਹੈ ਕਿ ਡਾਈਟ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਭੁੱਖੇ ਰੱਖਣਾ ਗਲਤ ਧਾਰਨਾ ਹੈ ।

kareena kareena

ਕਰੀਨਾ ਨੂੰ ਖਾਣੇ ਵਿੱਚ ਮਿੱਠਾ ਬਹੁਤ ਪਸੰਦ ਹੈ । ਸੋਮਵਾਰ ਤੋਂ ਸ਼ੁਕਰਵਾਰ ਤੱਕ ਕਰੀਨਾ ਆਪਣੇ ਖਾਣੇ ਵਿੱਚ ਪੌਸ਼ਟਿਕ ਖਾਣਾ ਖਾਂਦੀ ਹੈ ਤੇ ਸ਼ਨੀਵਾਰ ਨੂੰ ਆਪਣੀ ਮਨ ਪਸੰਦ ਦਾ ਖਾਂਦੀ ਹੈ । ਕਰੀਨਾ ਰਾਤ ਨੂੰ ਚੌਲ ਖਾਣਾ ਪਸੰਦ ਕਰਦੀ ਹੈ ਪਰ ਇਸ ਦੇ ਬਾਵਜੂਦ ਉਹ ਫਿੱਟ ਰਹਿੰਦੀ ਹੈ ਕਿਉਂਕਿ ਉਹ ਜਿਮ ਜਾਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network