Advertisment

ਆਪਣੇ ਪ੍ਰਸ਼ੰਸਕਾਂ ’ਤੇ ਭੜਕੀ ਕਰੀਨਾ ਕਪੂਰ, ਵੀਡੀਓ ਹੋਈ ਵਾਇਰਲ, ਲੋਕ ਇਸ ਤਰ੍ਹਾਂ ਦੇ ਕਮੈਂਟ ਕਰਕੇ ਕੱਢ ਰਹੇ ਹਨ ਗੁੱਸਾ

author-image
By Rupinder Kaler
New Update
ਆਪਣੇ ਪ੍ਰਸ਼ੰਸਕਾਂ ’ਤੇ ਭੜਕੀ ਕਰੀਨਾ ਕਪੂਰ, ਵੀਡੀਓ ਹੋਈ ਵਾਇਰਲ, ਲੋਕ ਇਸ ਤਰ੍ਹਾਂ ਦੇ ਕਮੈਂਟ ਕਰਕੇ ਕੱਢ ਰਹੇ ਹਨ ਗੁੱਸਾ
Advertisment
ਫ਼ਿਲਮੀ ਸਿਤਾਰਿਆਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਕਰੋੜਾਂ ਵਿੱਚ ਹੁੰਦੀ ਹੈ । ਉਹਨਾਂ ਦੀ ਇੱਕ ਝਲਕ ਪਾਉਣ ਲਈ ਹਰ ਕੋਈ ਬੇਤਾਬ ਰਹਿੰਦਾ ਹੈ । ਇਹ ਸਿਤਾਰੇ ਜਿੱਥੇ ਵੀ ਜਾਂਦੇ ਹਨ ਹਰ ਕੋਈ ਉਹਨਾਂ ਦੀਆਂ ਤਸਵੀਰਾਂ ਖਿੱਚਣ ਜਾਂ ਉਹਨਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਹੈ । ਕਈ ਵਾਰ ਤਾਂ ਇਹ ਸਿਤਾਰੇ ਸੈਲਫੀ ਕਲਿੱਕ ਕਰਵਾ ਲੈਂਦੇ ਹਨ ਕਈ ਵਾਰ ਇਸ ਤਰ੍ਹਾਂ ਦੇ ਵੀਡੀਓ ਵੀ ਸਾਹਮਣੇ ਆ ਜਾਂਦੇ ਹਨ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਤੇ ਭੜਕ ਜਾਂਦੇ ਹਨ । publive-image ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਰੀਨਾ ਕਪੂਰ ਆਪਣੀ ਇੱਕ ਪ੍ਰਸ਼ੰਸਕ ਤੇ ਭੜਕਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਵਿੱਚ ਕਰੀਨਾ ਤੈਮੂਰ ਦੇ ਨਾਲ ਆਪਣੇ ਘਰ ਵੱਲ ਜਾ ਰਹੀ ਹੈ ਇਸੇ ਦੌਰਾਨ ਉਹਨਾਂ ਦੀਆਂ ਫੀਮੇਲ ਫੈਂਸ ਉਸ ਦੇ ਪਿੱਛੇ ਆ ਜਾਂਦੀ ਹਨ ਤੇ ਸੈਲਫੀ ਲੈਣ ਦੀ ਰਿਕਵੈਸਟ ਕਰਦੀਆਂ ਹਨ । ਇਸ ਦੌਰਾਨ ਇੱਕ ਪ੍ਰਸ਼ੰਸਕ ਕੋਲੋਂ ਕਰੀਨਾ ਨੂੰ ਗਲਤੀ ਨਾਲ ਧੱਕਾ ਵੱਜ ਜਾਂਦਾ ਹੈ ਤੇ ਦੇਖਦੇ ਹੀ ਦੇਖਦੇ ਕਰੀਨਾ ਦੋਹਾਂ ਤੇ ਭੜਕ ਜਾਂਦੀ ਹੈ । publive-image ਕਰੀਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਲੋਕ ਇਸ ਤੇ ਕਮੈਂਟ ਵੀ ਕਰ ਰਹੇ ਹਨ । ਲੋਕਾਂ ਦਾ ਕਹਿਣਾ ਕਿ ਕਰੀਨਾ ਦਾ ਆਪਣੇ ਪ੍ਰਸ਼ੰਸਕਾਂ ਨਾਲ ਅਜਿਹਾ ਰਵੱਈਆ ਠੀਕ ਨਹੀਂ । ਕੁਝ ਲੋਕਾ ਦਾ ਕਹਿਣਾ ਹੈ ਕਿ ਕਰੀਨਾ ਆਪਣੇ ਪ੍ਰਸ਼ੰਸਕਾ ਤੋਂ ਬਗੈਰ ਕੁਝ ਵੀ ਨਹੀਂ ਹੈ । https://www.instagram.com/p/B9i-eFFHiGD/?utm_source=ig_embed&utm_campaign=embed_video_watch_again
Advertisment

Stay updated with the latest news headlines.

Follow us:
Advertisment
Advertisment
Latest Stories
Advertisment