ਕਰੀਨਾ ਕਪੂਰ ਖ਼ਾਨ ਸਮੁੰਦਰ ਕਿਨਾਰੇ ਮਸਤੀ ਕਰਦੀ ਆਈ ਨਜ਼ਰ, ਵੇਖੋ ਤਸਵੀਰਾਂ

Written by  Shaminder   |  September 17th 2021 10:55 AM  |  Updated: September 17th 2021 10:55 AM

ਕਰੀਨਾ ਕਪੂਰ ਖ਼ਾਨ ਸਮੁੰਦਰ ਕਿਨਾਰੇ ਮਸਤੀ ਕਰਦੀ ਆਈ ਨਜ਼ਰ, ਵੇਖੋ ਤਸਵੀਰਾਂ

ਕਰੀਨਾ ਕਪੂਰ ਖ਼ਾਨ (Kareena Kapoor Khan ) ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ਮਨਾ ਰਹੀ ਹੈ । ਇਸ ਵੈਕੇਸ਼ਨ ‘ਤੇ ਜਾਣ ਤੋਂ ਬਾਅਦ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਅਦਾਕਾਰਾ ਸਮੁੰਦਰ ਕਿਨਾਰੇ ਚਿੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ । ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Kareena Kapoor pp-min (1)

ਹੋਰ ਪੜ੍ਹੋ : ਸ਼ਾਇਦ ਬਿਨ੍ਹਾਂ ਮਰਜ਼ੀ ਦੇ ਲਾੜੀ ਦਾ ਹੋ ਰਿਹਾ ਸੀ ਵਿਆਹ, ਵਰਮਾਲਾ ਦੌਰਾਨ ਲਾੜੀ ਨੇ ਬਣਾਈ ਲਾੜੇ ਦੀ ਰੇਲ, ਵੀਡੀਓ ਵਾਇਰਲ

ਕਰੀਨਾ ਕਪੂਰ ਬੀਤੇ ਦਿਨ ਹੀ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ਦੇ ਲਈ ਰਵਾਨਾ ਹੋਈ ਸੀ । ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਛਾਈਆਂ ਰਹੀਆਂ ਸਨ । ਕਰੀਨਾ ਨੇ ਏਅਰਪੋਰਟ ‘ਤੇ ਆਪਣੇ ਪਰਿਵਾਰ ਦੇ ਨਾਲ ਪੋਜ਼ ਵੀ ਦਿੱਤਾ ਸੀ ।

Kareena Kapoor-min

ਕਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰਦੀ ਨਜ਼ਰ ਆਈ ਸੀ । ਇਸ ਸ਼ੂਟਿੰਗ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਕਰੀਨਾ ਕਪੂਰ ਖ਼ਾਨ ਨੇ ਕੁਝ ਮਹੀਨੇ ਪਹਿਲਾਂ ਹੀ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਦਾ ਨਾਮ ਜੇਹ ਅਲੀ ਖ਼ਾਨ ਰੱਖਿਆ ਗਿਆ ਹੈ । ਤੈਮੂਰ ਵਾਂਗ ਜੇਹ ਅਲੀ ਖ਼ਾਨ ਵੀ ਸੋਸ਼ਲ ਮੀਡੀਆ ‘ਤੇ ਛਾਇਆ ਰਹਿੰਦਾ ਹੈ ।

 

View this post on Instagram

 

A post shared by Bollywood Pap (@bollywoodpap)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network