ਕਰੀਨਾ ਕਪੂਰ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ, ਦੂਜੀ ਵਾਰ ਮਾਂ ਬਣਨ ਜਾ ਰਹੀ ਅਦਾਕਾਰਾ

Written by  Shaminder   |  August 13th 2020 10:21 AM  |  Updated: August 13th 2020 10:21 AM

ਕਰੀਨਾ ਕਪੂਰ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ, ਦੂਜੀ ਵਾਰ ਮਾਂ ਬਣਨ ਜਾ ਰਹੀ ਅਦਾਕਾਰਾ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇੱਕ ਵਾਰ ਮੁੜ ਤੋਂ ਗਰਭਵਤੀ ਹੋਈ ਹੈ ।ਸੈਫੀਨਾ ਦਾ ਘਰ ਇੱਕ ਵਾਰ ਮੁੜ ਤੋਂ ਕਿਲਕਾਰੀਆਂ ਦੇ ਨਾਲ ਗੂੰਜਣ ਵਾਲਾ ਹੈ । ਇਸ ਨਿੱਜੀ ਚੈਨਲ ਦੀ ਖਬਰ ਮੁਤਾਬਕ ਕਰੀਨਾ ਅਤੇ ਸੈਫ ਨੇ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਉਹ ਜਲਦ ਹੀ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ । ਸੈਫ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ‘ਸਾਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਇੱਕ ਹੋਰ ਮੈਂਬਰ ਸ਼ਾਮਲ ਕਰਨ ਜਾ ਰਹੇ ਹਾਂ। ਤੁਹਾਡੇ ਸਾਰੀਆਂ ਦੇ ਪਿਆਰ ਅਤੇ ਸਪੋਰਟ ਲਈ ਧੰਨਵਾਦ।'

https://www.instagram.com/p/CDtUEpcJib1/

ਇਸ ਤੋਂ ਇਲਾਵਾ ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਇਸ ਖਬਰ ਬਾਰੇ ਗੱਲ ਕੀਤੀ ਸੀ ਤਾਂ ਉਨ੍ਹਾਂ ਨੇ ਵੀ ਇਸ ਤੋਂ ਇਨਕਾਰ ਨਹੀਂ ਸੀ ਕੀਤਾ । ਹਾਲਾਂਕਿ ਇਸ ਦੀ ਪੁਸ਼ਟੀ ਵੀ ਨਹੀਂ ਕੀਤੀ ਸੀ। ਗੱਲਬਾਤ ਵਿੱਚ ਉਸਨੇ ਕਿਹਾ ਸੀ, ‘ਮੈਂ ਉਮੀਦ ਕਰਦਾ ਹਾਂ ਕਿ ਇਹ ਖ਼ਬਰ ਸੱਚੀ ਹੋਵੇਗੀ। ਮੈਂਨੂੰ ਇਸ ਨਾਲ ਬਹੁਤ ਖੁਸ਼ੀ ਹੋਵੇਗੀ। ਦੋ ਬੱਚੇ ਤਾਂ ਹੋਣੇ ਹੀ ਚਾਹੀਦੇ ਹਨ, ਇਕ ਦੂਜੇ ਨੂੰ ਕੰਪਨੀ ਦੇਣ ਲਈ।'

https://www.instagram.com/p/CDbIoT3JJFl/

ਤੁਹਾਨੂੰ ਦੱਸ ਦੇਈਏ ਕਿ ਕਰੀਨਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਸਨ, ਪਰ ਅਜੇ ਤੱਕ ਇਸ ਖ਼ਬਰ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਸੀ ਪਰ ਹੁਣ ਸੈਫ ਅਤੇ ਕਰੀਨਾ ਨੇ ਖੁਦ ਇਸ 'ਤੇ ਮੋਹਰ ਲਗਾਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network