ਕਰੀਨਾ ਕਪੂਰ ਖ਼ਾਨ ਪਰਿਵਾਰ ਦੇ ਨਾਲ ਮਾਲਦੀਵ ਤੋਂ ਮੁੰਬਈ ਪਰਤੀ

Written by  Shaminder   |  September 24th 2021 11:04 AM  |  Updated: September 24th 2021 11:16 AM

ਕਰੀਨਾ ਕਪੂਰ ਖ਼ਾਨ ਪਰਿਵਾਰ ਦੇ ਨਾਲ ਮਾਲਦੀਵ ਤੋਂ ਮੁੰਬਈ ਪਰਤੀ

ਕਰੀਨਾ ਕਪੂਰ ਖ਼ਾਨ (Kareena Kapoor Khan ) ਮਾਲਦੀਵ ‘ਚ ਛੁੱਟੀਆਂ ਮਨਾਉਣ ਤੋਂ ਬਾਅਦ ਵਾਪਸ ਮੁੰਬਈ ਪਰਤ ਆਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਕਪੂਰ ਆਪਣੇ ਪਰਿਵਾਰ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ । ਇਸ ਸਭ ਦੌਰਾਨ ਸਭ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਕਰੀਨਾ ਕਪੂੂਰ ਖ਼ਾਨ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ‘ਤੇ ।

Kareena Kapoor pp-min (3) Image From Instagram

ਹੋਰ ਪੜ੍ਹੋ : ਭੁੱਜੇ ਛੋਲੇ ਖਾਣ ਦੇ ਹਨ ਕਈ ਫਾਇਦੇ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ

ਜਿਸ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਜੇਹ ਅਲੀ ਖ਼ਾਨ ਨੂੰ ਉਸ ਦੀ ਨੈਨੀ ਨੇ ਚੁੱਕਿਆ ਹੋਇਆ ਹੈ ਜਦੋਂਕਿ ਕਰੀਨਾ ਅਤੇ ਸੈਫ ਅਲੀ ਖ਼ਾਨ ਤੇ ਦੋਵਾਂ ਦਾ ਵੱਡਾ ਬੇਟਾ ਤੈਮੂਰ ਪਿੱਛੇ ਪਿੱਛੇ ਆ ਰਿਹਾ ਹੈ । ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਜਿਸ ‘ਚ ਆਮਿਰ ਖ਼ਾਨ ਉਸ ਦੇ ਨਾਲ ਨਜ਼ਰ ਆਉਣਗੇ ।

Kareena -min Image From Instagram

ਸੈਫ ਅਲੀ ਖ਼ਾਨ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ਭੂਤ ਪੁਲਿਸ ਰਿਲੀਜ਼ ਹੋਈ ਹੈ । ਜੋ ਕਿ ਹੌਰਰ ਕਾਮੇਡੀ ਫ਼ਿਲਮ ਹੈ । ਸਾਰਾ ਪਰਿਵਾਰ ਕਰੀਨਾ ਕਪੂਰ ਖ਼ਾਨ ਦਾ ਜਨਮ ਦਿਨ ਮਨਾਉਣ ਦੇ ਲਈ ਮਾਲਦੀਵ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network