
ਬਾਲੀਵੁੱਡ ਦੀਵਾ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਬੀਚ ਡੇਸਟੀਨੇਸ਼ਨ 'ਤੇ ਛੁੱਟੀਆਂ ਮਨਾ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਇੰਸਟਾ ਸਟੋਰੀ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਬੀ ਜੇਹ ਨਾਲ ਬੀਚ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਕਰੀਨਾ ਦੇ ਨਾਲ ਉਸ ਦੀ ਭੈਣ ਕਰਿਸ਼ਮਾ ਕਪੂਰ, ਬੱਚੇ ਤੈਮੂਰ ਅਲੀ ਖਾਨ, ਜਹਾਂਗੀਰ ਅਲੀ ਖਾਨ ਅਤੇ ਕੀਆਨ ਵੀ ਹਨ। ਆਪਣੇ ਪਰਿਵਾਰ ਨਾਲ ਬੀਚ ਡੇਸਟੀਨੇਸ਼ਨ 'ਤੇ ਛੁੱਟੀਆਂ ਮਨਾਉਣ ਲਈ ਕਰੀਨਾ ਮਾਲਦੀਵ ਗਈ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਇੰਸਟਾ ਸਟੋਰੀ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਬੀ ਜ਼ੇਹ ਨਾਲ ਬੀਚ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਕਰੀਨਾ ਵੱਲੋਂ ਸ਼ੇਅਰ ਕੀਤੀ ਗਈ ਇੰਸਟਾਗ੍ਰਾਮ ਸਟੋਰੀ 'ਚ ਤੁਸੀਂ ਵੇਖ ਸਕਦੇ ਹੋ ਕਿ ਉਸ ਨੇ ਬਲੈਕ ਮੋਨੋਕਿਨੀ ਪਾਈ ਹੋਈ ਹੈ। ਕਰੀਨਾ ਦੀ ਇਹ ਤਸਵੀਰ ਪਿਛਲੇ ਪਾਸੇ ਤੋਂ ਲਈ ਗਈ ਹੈ, ਜਿਸ 'ਚ ਉਸ ਦੇ ਮੈਸੀ ਵਾਲਾ ਬੰਨ ਹਾਈਲਾਈਟ ਹੋ ਰਿਹਾ ਹੈ। ਬੇਬੋ ਸਮੁੰਦਰ ਦੇ ਕੰਢੇ ਰੇਤ 'ਤੇ ਬੈਠੀ ਹੈ ਅਤੇ ਜੇਹ ਉਸ ਦੇ ਕੋਲ ਖੇਡ ਰਿਹਾ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਹੋਲੀ ਦੇ ਤਿਉਹਾਰ 'ਤੇ ਮਿਲਿਆ ਯੂਟਿਊਬ ਦਾ ਗੋਲਡਨਪਲੇਅ ਬਟਨ, ਵੇਖੋ ਸ਼ਹਿਨਾਜ਼ ਦਾ ਰਿਐਕਸ਼ਨ
ਫੋਟੋ ਸ਼ੇਅਰ ਕਰਦੇ ਹੋਏ ਕਰੀਨਾ ਨੇ ਕੈਪਸ਼ਨ ਦਿੱਤਾ- 'ਬ੍ਰਦਰਜ਼'। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਰੀਨਾ ਨੇ ਕਿਆਨ ਅਤੇ ਤੈਮੂਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਫੈਨਜ਼ ਤੈਮੂਰ ਤੇ ਜ਼ੇਹ ਦੀਆਂ ਕਿਊਟ ਤੇ ਪਿਆਰੀ ਤਸਵੀਰਾਂ ਨੂੰ ਬਹੁਤ ਪਸੰਦ ਕਰਦੇ ਹਨ।

ਕਰੀਨਾ ਕਪੂਰ ਖਾਨ ਜਲਦੀ ਹੀ OTT ਪਲੇਟਫਾਰਮ 'ਤੇ ਵੀ ਨਜ਼ਰ ਆਵੇਗੀ। ਕਿਹਾ ਜਾਂਦਾ ਹੈ ਕਿ ਉਹ ਹਾਲ ਹੀ ਵਿੱਚ ਇੱਕ ਮਰਡਰ ਮਿਸਟ੍ਰੀ ਨਾਲ ਡੈਬਿਊ ਕਰਨ ਜਾ ਰਹੀ ਹੈ, ਇਸ ਨਿਰਦੇਸ਼ਨ ਸੁਜੋਏ ਘੋਸ਼ ਕਰਨਗੇ। ਇਹ ਜਾਪਾਨੀ ਨਾਵਲ 'ਦ ਡਿਵੋਸ਼ਨ ਆਫ ਸਸਪੈਕਟ ਐਕਸ' ਦਾ ਹਿੰਦੀ ਸੰਸਕਰਣ ਹੋਵੇਗਾ।
View this post on Instagram