ਕਰੀਨਾ ਕਪੂਰ ਖ਼ਾਨ ਨੇ ਸਾਂਝੀ ਕੀਤੀ ਆਪਣੇ ਐਕਸ ਬੁਆਏ ਫ੍ਰੈਂਡ ਦੇ ਨਾਲ ਤਸਵੀਰ, ਇਹ ਹੈ ਕਾਰਨ

written by Shaminder | October 27, 2020

ਬਾਲੀਵੁੱਡ ਇੰਡਸਟਰੀ ‘ਚ ਰਿਸ਼ਤੇ ਕਦੋਂ ਬਣਦੇ ਹਨ ਅਤੇ ਕਦੋਂ ਟੁੱਟਦੇ ਹਨ ਇਸ ਦਾ ਪਤਾ ਹੀ ਨਹੀਂ ਲੱਗਦਾ । ਪਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬੇਸ਼ੱਕ ਜੋੜੀਆਂ ਦੇ ਬ੍ਰੇਕਅੱਪ ਹੋ ਜਾਂਦੇ ਹਨ, ਪਰ ਇਹ ਜੋੜੀਆਂ ਇਸ ਦੇ ਬਾਵਜੂਦ ਵੀ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ । ਉੇਨ੍ਹਾਂ ਚੋਂ ਹੀ ਇੱਕ ਜੋੜੀ ਹੈ ਕਰੀਨਾ ਅਤੇ ਸ਼ਾਹਿਦ ਕਪੂਰ ਦੀ, ਕਦੇ ਕੋਈ ਸਮਾਂ ਹੁੰਦਾ ਸੀ ਜਦੋਂ ਦੋਵਾਂ ਦੀ ਜੋੜੀ ਦੇ ਅਫੇਅਰ ਦੇ ਚਰਚੇ ਸਨ ।

Kareena and Saif Kareena and Saif

ਪਰ ਬਾਅਦ ‘ਚ ਇਸ ਜੋੜੀ ਦਾ ਬ੍ਰੇਕਅਪ ਹੋ ਗਿਆ ਸੀ । ਹੁਣ ਵਿਆਹ ਤੋਂ ਕਈ ਸਾਲ ਬਾਅਦ ਕਰੀਨਾ ਕਪੁਰ ਨੇ ਸ਼ਾਹਿਦ ਕਪੂਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜੋ ਕਿ ਫ਼ਿਲਮ ‘ਜਬ ਵੀ ਮੈਟ’ ਦੇ ਸੈੱਟ ਦੀ ਹੈ ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ,ਤਸਵੀਰਾਂ ਹੋਈਆਂ ਵਾਇਰਲ

jab we met jab we met

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਰੀਨਾ ਕਪੂਰ ਖਾਨ ਨੇ ਲਿਖਿਆ ਕਿ ‘ਮੈਨੂੰ ਲੱਗਦਾ ਹੈ ਕਿ ਲਾਈਫ ‘ਚ ਜੋ ਕੁਝ ਇਨਸਾਨ ਅਸਲ ‘ਚ ਚਾਹੁੰਦਾ ਹੈ ਅਸਲ ‘ਚ ਉੇਸ ਨੂੰ ਉਹੀ ਮਿਲਦਾ ਹੈ’।

jab-we-met- jab-we-met-

ਇਸ ਤਸਵੀਰ ‘ਚ ਕਰੀਨਾ ਦੇ ਨਾਲ ਸ਼ਾਹਿਦ ਅਤੇ ਇਮਤਿਆਜ਼ ਅਲੀ ਦਿਖਾਈ ਦੇ ਰਹੇ ਹਨ ।ਦੱਸ ਦਈਏ ਕਿ ਸ਼ਾਹਿਦ ਅਤੇ ਕਰੀਨਾ ਦੀ ਇਹ ਫ਼ਿਲਮ 2007 ‘ਚ ਅੱਜ ਦੇ ਹੀ ਦਿਨ ਰਿਲੀਜ਼ ਹੋਈ ਸੀ ।

0 Comments
0

You may also like