ਕਰੀਨਾ ਕਪੂਰ ਖ਼ਾਨ ਨੇ ਸੈਫ਼ ਅਲੀ ਖ਼ਾਨ ਨੂੰ 50ਵੇਂ ਜਨਮ ਦਿਨ ਦਿੱਤਾ ਇਹ ਖ਼ਾਸ ਤੋਹਫ਼ਾ

Written by  Lajwinder kaur   |  August 17th 2020 12:23 PM  |  Updated: August 17th 2020 12:23 PM

ਕਰੀਨਾ ਕਪੂਰ ਖ਼ਾਨ ਨੇ ਸੈਫ਼ ਅਲੀ ਖ਼ਾਨ ਨੂੰ 50ਵੇਂ ਜਨਮ ਦਿਨ ਦਿੱਤਾ ਇਹ ਖ਼ਾਸ ਤੋਹਫ਼ਾ

ਬੀਤੇ ਦਿਨੀ ਸੈਫ਼ ਅਲੀ ਖ਼ਾਨ ਜੋ ਕਿ 50 ਸਾਲਾਂ ਦੇ ਹੋ ਗਏ ਨੇ । ਕਰੀਨਾ ਕਪੂਰ ਖ਼ਾਨ ਨੇ ਆਪਣੇ ਲਾਈਫ਼ ਪਾਟਨਰ ਦੀ ਜਨਮ ਦਿਨ ਬਹੁਤ ਖ਼ਾਸ ਬਣਾਉਂਦੇ ਹੋਏ ਬਰਥਡੇਅ ਪਾਰਟੀ ਦਿੱਤੀ ਸੀ । ਜਿਸ ‘ਚ ਉਨ੍ਹਾਂ ਦੇ ਖ਼ਾਸ ਦੋਸਤ ਤੇ ਪਰਿਵਾਰਕ ਮੈਂਬਰ ਸ਼ਾਮਿਲ ਹੋਏ ਸਨ ।

ਸੈਫ਼ ਅਲੀ ਖ਼ਾਨ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਸੈਫੂ ਦੇ ਲਈ ਬਹੁਤ ਹੀ ਪਿਆਰੀ ਜਿਹੀ ਵੀਡੀਓ ਬਣਵਾਈ ਹੈ ।

 ਇਸ ਵੀਡੀਓ ‘ਚ ਕਰੀਨਾ ਨੇ ਸੈਫ਼ ਅਲੀ ਖ਼ਾਨ ਦੀਆਂ 50 ਸਭ ਤੋਂ ਪਿਆਰੀਆਂ ਤਸਵੀਰਾਂ ਨੂੰ ਪੇਸ਼ ਕੀਤਾ ਗਿਆ ਹੈ । ਵੀਡੀਓ ‘ਚ ਸੈਫ਼ ਅਲੀ ਖ਼ਾਨ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੂਜੇ ਬੱਚੇ ਦੀ ਖਬਰ ਕਰਕੇ ਸੁਰਖ਼ੀਆਂ ਵਟੋਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network