
Kareena Kapoor Khan: ਖਾਨ ਪਰਿਵਾਰ ਲਈ ਈਦ ਦਾ ਮੌਕਾ ਬਹੁਤ ਖਾਸ ਹੁੰਦਾ ਹੈ ਅਤੇ ਇਸ ਖਾਸ ਮੌਕੇ 'ਤੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਜਸ਼ਨ ਮਨਾਉਂਦੇ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ ਪਰ ਕਰੀਨਾ ਇੱਕ ਗੱਲ ਤੋਂ ਥੋੜ੍ਹੀ ਦੁਖੀ ਹੈ ਕਿ ਇਸ ਈਦ 'ਤੇ ਉਸ ਨੂੰ ਆਪਣੀ ਪਰਫੈਕਟ ਤਸਵੀਰ ਮਿਲੀ ਵੀ ਤੇ ਨਹੀਂ ਵੀ। ਸੈਫ ਅਲੀ ਖਾਨ, ਤੈਮੂਰ, ਜੇਹ, ਇਨਾਇਆ, ਕੁਨਾਲ ਖੇਮੂ ਅਤੇ ਸੋਹਾ ਅਲੀ ਖਾਨ ਇੱਕ ਫਰੇਮ ਵਿੱਚ ਨਜ਼ਰ ਆਏ ।

ਹੋਰ ਪੜ੍ਹੋ : ਤਨੁਸ਼੍ਰੀ ਦੱਤਾ ਨਾਲ ਹੋਇਆ ਵੱਡਾ ਸੜਕ ਹਾਦਸਾ, ਗੱਡੀ ਦੀਆਂ ਬ੍ਰੇਕਾਂ ਹੋਈਆਂ ਫੇਲ
ਈਦ ਦੇ ਮੌਕੇ 'ਤੇ ਕਰੀਨਾ ਕਪੂਰ ਨੇ ਪਰਿਵਾਰ ਨਾਲ ਖਾਸ ਸਮਾਂ ਬਿਤਾਇਆ। ਇਸ ਲਈ ਕਰੀਨਾ ਨੇ ਇਸ ਖਾਸ ਮੌਕੇ ਦੀ ਇੱਕ ਖਾਸ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਸ਼ੇਅਰ ਕੀਤੀ ਹੈ, ਜਿਸ 'ਚ ਪੂਰਾ ਪਰਿਵਾਰ ਇਕੱਠੇ ਨਜ਼ਰ ਆ ਰਿਹਾ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਨੇ ਸ਼ਾਨਦਾਰ ਕੈਪਸ਼ਨ ਵੀ ਦਿੱਤਾ ਹੈ। ਉਸਨੇ ਲਿਖਿਆ - ਪਰਿਵਾਰ ਵੱਲੋਂ ਈਦ ਮੁਬਾਰਕ ਜੋ ਹਮੇਸ਼ਾ ਸਹੀ ਤਸਵੀਰ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਮਰੱਥ ਰਹਿੰਦਾ ਹੈ ਤੇ ਨਾਲ ਹੀ ਉਨ੍ਹਾਂ ਕਿਊਟ ਇਮੋਜ਼ੀ ਵੀ ਪੋਸਟ ਕੀਤੇ ਹਨ। ਇਸ ਤਸਵੀਰ ਉੱਤੇ ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।
ਦਰਅਸਲ, ਇਸ ਤਸਵੀਰ ਵਿੱਚ ਜਿੱਥੇ ਕਰੀਨਾ ਕਪੂਰ, ਸਬਾ ਅਲੀ ਖਾਨ, ਸੋਹਾ ਅਲੀ ਖਾਨ, ਸੈਫ ਅਲੀ ਖਾਨ ਅਤੇ ਕੁਨਾਲ ਖੇਮੂ ਸਹੀ ਪੋਜ਼ ਦੇ ਰਹੇ ਹਨ, ਉੱਥੇ ਤੈਮੂਰ, ਜੇਹ ਅਤੇ ਇਨਾਇਆ ਆਪਣੀ ਹੀ ਦੁਨੀਆ ਵਿੱਚ ਹਨ। ਜਿਸ ਕਰਕੇ ਕਰੀਨਾ ਨੂੰ ਇਹ ਤਸਵੀਰ ਪ੍ਰਫੈਕਟ ਨਹੀਂ ਲੱਗੀ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਜਲਦ ਹੀ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ। ਇਸ ਲਈ ਉਹ ਫਿਲਮ ਦੇ ਪ੍ਰਮੋਸ਼ਨ 'ਚ ਵੀ ਰੁੱਝੀ ਹੋਈ ਹੈ। ਇਹ ਫਿਲਮ 11 ਅਗਸਤ ਨੂੰ ਰੱਖੜੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਹੋਰ ਪੜ੍ਹੋ : ਪਿਆਰ ਤੇ ਜਜ਼ਬਾਤਾਂ ਦੇ ਨਾਲ ਭਰਿਆ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ 'Kokka' ਦਾ ਟ੍ਰੇਲਰ ਹੋਇਆ ਰਿਲੀਜ਼
View this post on Instagram