ਕਰੀਨਾ ਕਪੂਰ ਖ਼ਾਨ ਨੇ ਸੈਫ ਅਲੀ ਖ਼ਾਨ ਨੂੰ ਜਨਮਦਿਨ 'ਤੇ ਖਾਸ ਤਰੀਕੇ ਨਾਲ ਦਿੱਤੀ ਸ਼ੁਭਕਾਮਨਾਵਾਂ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਸੈਫ ਦਾ ਇਹ ਮਜ਼ਾਕੀਆ ਅੰਦਾਜ਼

written by Lajwinder kaur | August 16, 2022

Kareena Kapoor Khan Wishes Hubby Saif Ali Khan On His Birthday In A Special Way: ਅਦਾਕਾਰ ਸੈਫ ਅਲੀ ਖਾਨ ਨੂੰ ਬਾਲੀਵੁੱਡ ਦਾ ਛੋਟਾ ਨਵਾਬ ਕਿਹਾ ਜਾਂਦਾ ਹੈ। ਕਈ ਸ਼ਾਨਦਾਰ ਫਿਲਮਾਂ ਦੇਣ ਵਾਲੇ ਸੈਫ 16 ਅਗਸਤ ਯਾਨੀਕਿ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਸਾਲ 1970 'ਚ ਨਵੀਂ ਦਿੱਲੀ 'ਚ ਜਨਮੇ ਸੈਫ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯਸ਼ ਚੋਪੜਾ ਦੇ ਬੈਨਰ ਹੇਠ ਬਣੀ ਫਿਲਮ 'ਪਰੰਪਰਾ' ਨਾਲ ਕੀਤੀ ਸੀ।

ਇਸ ਤੋਂ ਬਾਅਦ ਸੈਫ ਨੂੰ ਅਸਲੀ ਪਛਾਣ ਰੋਮਾਂਟਿਕ ਡਰਾਮਾ ਫਿਲਮ ਯੇ 'ਦਿਲਗੀ' ਅਤੇ ਐਕਸ਼ਨ ਫਿਲਮ 'ਮੈਂ ਖਿਲਾੜੀ ਤੂੰ ਅਨਾੜੀ' ਤੋਂ ਮਿਲੀ। ਇਸ ਤੋਂ ਬਾਅਦ ਅਭਿਨੇਤਾ ਸਫਲਤਾ ਅਤੇ ਅਸਫਲਤਾ ਦੇ ਦੌਰ ਵਿੱਚੋਂ ਲੰਘਿਆ ਅਤੇ ਅੱਗੇ ਵਧਿਆ। ਸੈਫ ਅਲੀ ਖਾਨ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਅਮੀਰ ਕਲਾਕਾਰਾਂ ਵਿੱਚੋਂ ਇੱਕ ਹਨ। ਅੱਜ ਬਾਲੀਵੁੱਡ ਜਗਤ ਦੇ ਕਲਾਕਾਰ ਸੈਫ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਪਪਰਾਜ਼ੀ ਦੇ ਸਾਹਮਣੇ ਓਵਰਐਕਟਿੰਗ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕਿਹਾ, 'ਕਿਤੇ ਤੇਜਸਵੀ ਤਾਂ ਨਹੀਂ?'

image source Instagram

ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖ਼ਾਨ ਨੇ ਖਾਸ ਅੰਦਾਜ਼ 'ਚ ਸੈਫ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸੈਫ ਅਲੀ ਖ਼ਾਨ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਸੈਫ ਮਜ਼ਾਕੀਆ ਅੰਦਾਜ਼ 'ਚ ਪਾਊਟ ਕਰਦੇ ਹੋਏ ਨਜ਼ਰ ਆ ਰਹੇ ਹਨ।

image source Instagram

ਸੈਫ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਰੀਨਾ ਨੇ ਕੈਪਸ਼ਨ 'ਚ ਲਿਖਿਆ, ''ਬੈਸਟ ਮੈਨ ਨੂੰ ਜਨਮਦਿਨ ਮੁਬਾਰਕ, You make this crazy ride crazier and God I wouldn’t want it any other way... ਇਹ ਤਸਵੀਰਾਂ ਸਬੂਤ ਨੇ...ਆਈ ਲਵ ਯੂ ਮੇਰੀ ਜਾਨ...ਅਤੇ ਮੈਂ ਕਹਿ ਸਕਦੀ ਹਾਂ ਕਿ ਤੁਸੀਂ ਮੇਰੇ ਤੋਂ ਵਧੀਆ pout ਬਨਾਉਂਦੇ ਹੋ... ਤੇ ਨਾਲ ਹੀ ਹਾਰਟ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਨੇ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਸੈਫ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

Kareena Kapoor denies pregnancy rumours, 'Saif says he already contributed too much to population' image source Instagram

 

ਸੈਫ ਅਲੀ ਖਾਨ ਦਾ ਪੂਰਾ ਪਰਿਵਾਰ ਸਿਨੇਮਾ ਨਾਲ ਜੁੜਿਆ ਹੋਇਆ ਹੈ। ਸੈਫ ਦੀ ਮਾਂ ਸ਼ਰਮੀਲਾ ਟੈਗੋਰ ਵੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਭੈਣ ਸੋਹਾ ਅਤੇ ਉਨ੍ਹਾਂ ਦੀ ਬੇਟੀ ਸਾਰਾ ਵੀ ਮਸ਼ਹੂਰ ਅਭਿਨੇਤਰੀਆਂ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਸੈਫ ਦੀ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਵੀ ਅਭਿਨੇਤਰੀ ਰਹਿ ਚੁੱਕੀ ਹੈ। ਉਨ੍ਹਾਂ ਦੀ ਦੂਜੀ ਪਤਨੀ ਕਰੀਨਾ ਕਪੂਰ ਖ਼ਾਨ ਬਾਲੀਵੁੱਡ ਜਗਤ ਚ ਸਰਗਰਮ ਹੈ। ਹਾਲ ਹੀ ਚ ਕਰੀਨਾ ਜੋ ਕਿ ਲਾਲ ਸਿੰਘ ਚੱਢਾ ਫ਼ਿਲਮ ਚ ਨਜ਼ਰ ਆ ਰਹੀ ਹੈ। ਸੈਫ ਅਤੇ ਕਰੀਨਾ ਦੇ ਦੋ ਬੇਟੇ ਨੇ ਤੈਮੂਰ ਤੇ ਜੇਹ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।

 

You may also like