ਕਰੀਨਾ ਕਪੂਰ ਖ਼ਾਨ ਦੇ ਪਿਆਰੇ ਤੈਮੂਰ ਦੀ ਨੈਨੀ ਨੂੰ ਲੱਖਾਂ 'ਚ ਮਿਲਦੀ ਹੈ ਤਨਖਾਹ

written by Lajwinder kaur | January 23, 2022

ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ Kareena Kapoor Khan ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ ਆਪਣੇ ਜਨਮ ਤੋਂ ਹੀ ਸੁਰਖੀਆਂ ਵਿੱਚ ਹੈ। ਬਾਲੀਵੁਡ ਦੇ ਇਸ ਕਿਊਟ ਸਟਾਰ ਕਿੱਡ ਦੀ ਇੱਕ ਝਲਕ ਨੂੰ ਫੋਟੋਗ੍ਰਾਫਰ ਆਪਣੇ ਕੈਮਰੇ 'ਚ ਕੈਦ ਕਰਨ ਲਈ ਕਈ-ਕਈ ਘੰਟੇ ਸੈਫ ਤੇ ਕਰੀਨਾ ਦੇ ਘਰ ਦੇ ਬਾਹਰ ਖੜ੍ਹੇ ਰਹਿੰਦੇ ਸਨ। ਸੋਸ਼ਲ ਮੀਡੀਆ ਉੱਤੇ ਤੈਮੂਰ ਦੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਸਨ। ਪਟੌਦੀ ਪਰਿਵਾਰ ਦੇ ਛੋਟੇ ਨਵਾਬ ਦੀ ਦੇਖਭਾਲ ਵੀ ਬਹੁਤ ਮਹਿੰਗੀ ਹੈ।

ਹੋਰ ਪੜ੍ਹੋ : ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ ਵੀ ਫ਼ਿਲਮ ਪੁਸ਼ਪਾ ਦੇ ਹੋਏ ਫੈਨ, Srivalli ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਵੀ ਦਿੱਤੀ ਆਪਣੀ ਪ੍ਰਤੀਕਿਰਿਆ

Kareena Kapoor Khan Shared Chef Taimur's cookies

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਹਰ ਮਹੀਨੇ ਛੋਟੇ ਤੈਮੂਰ ਦੀ ਦੇਖਭਾਲ ਕਰਨ ਵਾਲੀ ਨੈਨੀ ਨੂੰ 1 ਲੱਖ 50 ਹਜ਼ਾਰ ਰੁਪਏ ਲਗਭਗ ਤਨਖਾਹ ਦਿੰਦੇ ਹਨ। ਇਸ ਵੱਡੀ ਤਨਖਾਹ ਤੋਂ ਇਲਾਵਾ ਨੈਨੀ ਨੂੰ ਓਵਰਟਾਈਮ ਲਈ ਲਗਭਗ 25 ਹਜ਼ਾਰ ਰੁਪਏ ਵੱਖਰੇ ਮਿਲਦੇ ਹਨ। ਯਾਨੀ ਕੁੱਲ ਮਿਲਾ ਕੇ ਤੈਮੂਰ ਦੀ ਨੈਨੀ ਨੂੰ ਹਰ ਮਹੀਨੇ 1 ਲੱਖ 75 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਹੈਰਾਨ ਨਾ ਹੋਵੋ, ਇੰਨਾ ਹੀ ਨਹੀਂ ਤੈਮੂਰ ਦੀ ਨੈਨੀ ਨੂੰ ਇਸ ਤੋਂ ਇਲਾਵਾ ਹੋਰ ਸਹੂਲਤਾਂ ਵੀ ਮਿਲਦੀਆਂ ਹਨ।

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਤੈਮੂਰ ਦੀ ਨੈਨੀ ਨੂੰ ਨਾ ਸਿਰਫ ਸ਼ਾਨਦਾਰ ਤਨਖਾਹ ਮਿਲਦੀ ਹੈ, ਸਗੋਂ ਉਸ ਨੂੰ ਵਰਤੋਂ ਲਈ ਇੱਕ ਨਿੱਜੀ ਕਾਰ ਵੀ ਦਿੱਤੀ ਗਈ ਹੈ। ਜਿਸ 'ਚ ਉਹ ਅਕਸਰ ਤੈਮੂਰ ਨਾਲ ਸੈਰ ਕਰਨ ਜਾਂਦੀ ਹੈ। ਤੈਮੂਰ ਨਿੱਕੇ ਹੁੰਦੇ ਤੋਂ ਕਿੰਨੇ ਮਸ਼ਹੂਰ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਹਰ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ।

kareena kapoor khan instagram post image credit: instagram.com/kareenakapoorkhan

ਕਰੀਨਾ ਕਪੂਰ ਖ਼ਾਨ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਲਾਡਲੇ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਕਰੀਨਾ ਕਪੂਰ ਖ਼ਾਨ ਪਿਛਲੇ ਸਾਲ ਦੂਜੀ ਵਾਰ ਮਾਂ ਬਣੀ ਸੀ। ਉਨ੍ਹਾਂ ਦੇ ਦੂਜੇ ਬੇਟੇ ਦਾ ਨਾ ਜੇਹ ਅਲੀ ਖ਼ਾਨ ਹੈ।

 

You may also like