ਇਸ ਮੁਗਲ ਸ਼ਾਸਕ ਦੇ ਨਾਂਅ ’ਤੇ ਕਰੀਨਾ ਕਪੂਰ ਨੇ ਰੱਖਿਆ ਆਪਣੇ ਛੋਟੇ ਬੇਟੇ ਦਾ ਨਾਂਅ

written by Rupinder Kaler | August 10, 2021

ਕਰੀਨਾ ਕਪੂਰ ਖ਼ਾਨ  (kareena kapoor) ਏਨੀਂ ਦਿਨੀਂ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਕਰਕੇ ਕਾਫੀ ਸੁਰਖੀਆਂ ਵਿੱਚ ਹੈ ।ਇਸ ਕਿਤਾਬ ਵਿੱਚ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਦੇ ਨਾਂ ਦਾ ਖੁਲਾਸਾ ਕੀਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਰੀਨਾ ਕਪੂਰ ਖ਼ਾਨ (kareena kapoor) ਦੇ ਬੇਟੇ ਦੇ ਨਾਂ ਨੂੰ ਲੈ ਕੇ ਉਸ ਦੇ ਪਿਤਾ ਰਣਧੀਰ ਕਪੂਰ ਨੇ ਦੱਸਿਆ ਸੀ ਕਿ ਕਰੀਨਾ ਦੇ ਛੋਟੇ ਬੇਟੇ ਦਾ ਨਾਂ ‘ਜੇਹ’ ਹੈ ।ਇਸ ਖੁਲਾਸੇ ਤੋਂ ਬਾਅਦ ਕਰੀਨਾ ਨੇ ਕਦੇ ਵੀ ਅਧਿਕਾਰਤ ਤੌਰ ਤੇ ਕਦੇ ਵੀ ਇਸ ਗੱਲ ਤੇ ਹਾਮੀ ਨਹੀਂ ਸੀ ਭਰੀ ।ਏਨਾਂ ਹੀ ਨਹੀਂ ਕਰੀਨਾ (kareena kapoor) ਨੇ ਹੁਣ ਤਕ ਨਾਂ ਤਾਂ ਕਿਸੇ ਨੂੰ ਆਪਣੇ ਬੇਬੀ ਬੁਆਏ ਦਾ ਨਾਂ ਦੱਸਿਆ ਸੀ ਤੇ ਨਾਂ ਹੀ ਉਸ ਦਾ ਚਿਹਰਾ ਦਿਖਾਇਆ ਹੈ ।

Pic Courtesy: twitter

ਹੋਰ ਪੜ੍ਹੋ :

ਪੰਜਾਬੀ ਗਾਇਕ ਬੱਬੂ ਮਾਨ ਨੇ ਆਸਟੇਰਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ

 

ਪਰ ਖ਼ਬਰ ਹੈ ਕਿ ਅਦਾਕਾਰਾ ਨੇ ਆਪਣੀ ਬੁੱਕ ‘ਪ੍ਰੈਗਨੈਂਸੀ ਬਾਈਬਲ’ ’ਚ ਆਪਣੇ ਛੋਟੇ ਬੇਟੇ ਦੇ ਨਾਂ ਦਾ ਜ਼ਿਕਰ ਕੀਤਾ ਹੈ। ਕਰੀਨਾ ਕਪੂਰ ਖ਼ਾਨ ਨੇ ਆਪਣੀ ਬੁੱਕ ‘ਪ੍ਰੈਗਨੈਂਸੀ’ ’ਚ ਛੋਟੇ ਬੇਟੇ ‘ਜੇਹ’ ਦੇ ਨਾਂ ਦਾ ਖੁਲਾਸਾ ਕੀਤਾ ਹੈ, ਜਿਸ ਦੇ ਅਨੁਸਾਰ ਉਨ੍ਹਾਂ ਨੇ ਤੇ ਸੈਫ ਅਲੀ ਖ਼ਾਨ ਨੇ ਆਪਣੇ ਬੇਟੇ ਦਾ ਨਾਮ ਇਕ ਮੁਸਲਿਮ ਸ਼ਾਸਕ ਜਹਾਂਗੀਰ ਦੇ ਨਾਮ ’ਤੇ ਰੱਖਿਆ ਹੈ।

Pic Courtesy: Instagram

ਜਦ ਕਰੀਨਾ ਪਹਿਲੀ ਦਫਾ ਮਾਂ ਬਣੀ ਸੀ ਤਾਂ ਉਨ੍ਹਾਂ ਦੇ ਵੱਡੇ ਬੇਟੇ ‘ਤੈਮੂਰ’ ਦਾ ਨਾਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਦੌਰਾਨ ਲੋਕਾਂ ਨੇ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਨੂੰ ਸੋਸ਼ਲ ਮੀਡੀਆ ’ਤੇ ਖੂਬ ਟ੍ਰੋਲ ਵੀ ਕੀਤਾ ਸੀ। ਵੱਡੋ ਬੇਟੇ ਦਾ ਨਾਂ ਇਕ ਤੁਰਕੀ ਸਮਰਾਟ ਦੇ ਨਾਂ ’ਤੇ ਰੱਖਣ ਦੇ ਫੈਸਲੇ ’ਤੇ ਸਵਾਲ ਵੀ ਉਠਾਇਆ ਗਿਆ ਸੀ।

0 Comments
0

You may also like