ਕਰੀਨਾ ਕਪੂਰ ਮਾਲਦੀਵ ਤੋਂ ਪਰਿਵਾਰ ਸਣੇ ਵਾਪਸ ਪਰਤੀ, ਵੇਖੋ ਤਸਵੀਰਾਂ

written by Shaminder | March 21, 2022

ਕਰੀਨਾ ਕਪੂਰ (Kareena Kapoor)  ਮਾਲਦੀਵ ਤੋਂ ਪਰਤ ਆਈ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਕਪੂਰ ਆਪਣੇ ਪਰਿਵਾਰ (Family)ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਇਨ੍ਹਾਂ ਤਸਵੀਰਾਂ ‘ਚ ਕਰੀਨਾ ਕਪੂਰ ਦੀ ਵੱਡੀ ਭੈਣ ਕਰਿਸ਼ਮਾ ਕਪੂਰ ‘ਤੇ ਉਸਦੀ ਧੀ ਸਮਾਇਰਾ ਵੀ ਨਜ਼ਰ ਆ ਰਹੀਆਂ ਹਨ । ਪਰ ਇਸੇ ਦੌਰਾਨ ਕਰੀਨਾ ਕਪੂਰ ਦਾ ਛੋਟਾ ਬੇਟਾ ਜੇਹ ਅਲੀ ਖ਼ਾਨ (Jeh Ali khan)  ਸਭ ਦੇ ਆਕ੍ਰਸ਼ਣ ਦਾ ਕੇਂਦਰ ਬਣਿਆ ਰਿਹਾ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹੀਆਂ ।ਜੇਹ ਅਲੀ ਖ਼ਾਨ ਆਪਣੇ ਵੱਡੇ ਭਰਾ ਤੈਮੂਰ ਅਲੀ ਖ਼ਾਨ ਦੀ ਕਾਰਬਨ ਕਾਪੀ ਹੈ ।

Kareena Kapoor ,, image From instagram

ਹੋਰ ਪੜ੍ਹੋ : ਕਰੀਨਾ ਕਪੂਰ ਇਸ ਲਈ ਬਹੁਤ ਹੀ ਸਾਦਗੀ ਦੇ ਨਾਲ ਮਨਾਉਂਦੀ ਹੈ ਹੋਲੀ ਦਾ ਤਿਉਹਾਰ, ਇਹ ਹੈ ਵਜ੍ਹਾ

ਉਸ ਦਾ ਕਿਊਟ ਜਿਹਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਮਾਂ ਕਰੀਨਾ ਕਪੂਰ ਦੀ ਗੋਦ ‘ਚ ਨਜ਼ਰ ਆ ਰਿਹਾ ਹੈ । ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਦੋਵੇਂ ਹੀ ਨਾਈਟ ਸੂਟ ‘ਚ ਨਜ਼ਰ ਆਈਆਂ ਸਨ। ਦੋਵਾਂ ਨੇ ਚਸ਼ਮਾ ਲਗਾਇਆ ਹੋਇਆ ਸੀ। ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Kareena Kapoor,,,, image From instagram

ਜਲਦ ਹੀ ਉਹ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ ।ਇਸ ਤੋਂ ਪਹਿਲਾਂ ਕਰੀਨਾ ਕਪੂਰ ਆਮਿਰ ਖ਼ਾਨ ਦੇ ਨਾਲ ‘3 ਇਡੀਅਟਸ’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਦੱਸ ਦਈਏ ਕਿ ਕਰੀਨਾ ਕਪੂਰ ਖ਼ਾਨ ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਮਾਲਦੀਵ ‘ਚ ਗਈ ਸੀ । ਜਿਸ ਤੋਂ ਬਾਅਦ ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ ।

 

View this post on Instagram

 

A post shared by Viral Bhayani (@viralbhayani)

You may also like