Advertisment

KYLIE + KAREENA ਗੀਤ ਤੋਂ ਬਾਅਦ ਕੀ ਕਹਿਣਾ ਹੈ ਕਰੀਨਾ ਕਪੂਰ ਦਾ ਦਿਲਜੀਤ ਦੋਸਾਂਝ ਬਾਰੇ, ਦੇਖੋ ਵੀਡੀਓ

author-image
By Lajwinder kaur
New Update
KYLIE + KAREENA ਗੀਤ ਤੋਂ ਬਾਅਦ ਕੀ ਕਹਿਣਾ ਹੈ ਕਰੀਨਾ ਕਪੂਰ ਦਾ ਦਿਲਜੀਤ ਦੋਸਾਂਝ ਬਾਰੇ, ਦੇਖੋ ਵੀਡੀਓ
Advertisment
ਦਿਲਜੀਤ ਦੋਸਾਂਝ ਜੋ ਕਿ ਪੰਜਾਬੀ ਇੰਡਸਟਰੀ ਦੇ ਉਹ ਸਿਤਾਰੇ ਨੇ ਜਿਨ੍ਹਾਂ ਨੇ ਆਪਣੀ ਚਮਕ ਪਾਲੀਵੁੱਡ ਦੇ ਨਾਲ ਬਾਲੀਵੁੱਡ ‘ਚ ਵੀ ਬਿਖੇਰ ਰਹੇ ਹਨ। ਦਿਲਜੀਤ ਦੋਸਾਂਝ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਮੱਲਾਂ ਮਾਰੀਆਂ ਹਨ। ਪਰ ਉਹ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਹੋਣ ਦਿੰਦੇ ਬੈਕ ਟੂ ਬੈਕ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਮਨੋਰੰਜਨ ਕਰਦੇ ਰਹਿੰਦੇ ਹਨ। ਉਹ ਪੰਜਾਬੀ ਗਾਇਕੀ ਨੂੰ ਵੀ ਓਨਾ ਹੀ ਪਿਆਰ ਕਰਦੇ ਨੇ ਜਿਨਾਂ ਐਕਟਿੰਗ ਨੂੰ। ਜਿਸ ਦੇ ਚੱਲਦੇ ਹਾਲ ਹੀ ‘ਚ ਉਨ੍ਹਾਂ ਦਾ ਨਾਮ ਗੀਤ ਕੈਲੀ + ਕਰੀਨਾ ਸਰੋਤਿਆਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Advertisment
ਹੋਰ ਵੇਖੋ:‘ਤੇਰੀ ਮਿੱਟੀ’ ਤੋਂ ਬਾਅਦ ਬੀ ਪਰਾਕ ਨਵੇਂ ਗੀਤ ‘ਅਲੀ ਅਲੀ’ ਨਾਲ ਬਾਲੀਵੁੱਡ ‘ਚ ਪਾ ਰਹੇ ਨੇ ਧੱਕ, ਵੇਖੋ ਵੀਡੀਓ ਆਉ ਤੁਹਾਨੂੰ ਦੱਸਦੇ ਹਾਂ ਇਸ ਗੀਤ ਬਾਰੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨ ਕਪੂਰ ਦਾ ਕੀ ਕਹਿਣਾ ਹੈ। KYLIE + KAREENA ਤੋਂ ਬਾਅਦ ਕਰੀਨ ਕਪੂਰ ਨੇ ਬੇਹੱਦ ਖ਼ਾਸ ਮੈਸੇਜ ਦਿਲਜੀਤ ਦੋਸਾਂਝ ਲਈ ਕੀਤਾ ਹੈ। ਕਰੀਨਾ ਨੇ ਵੀਡੀਓ ‘ਚ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਦਿਲਜੀਤ ਦੋਸਾਂਝ ਨੇ ਉਨ੍ਹਾਂ ਦੇ ਨਾਮ ਉੱਤੇ ਗੀਤ ਗਾਇਆ ਹੈ ਤੇ ਗੀਤ ਦੇ ਰਾਹੀਂ ਦਿਲਜੀਤ ਨੇ ਉਨ੍ਹਾਂ ਪ੍ਰਤੀ ਆਪਣਾ ਪਿਆਰ ਪੇਸ਼ ਕੀਤਾ ਹੈ। ਉਹ ਮੇਰੇ ਫੈਨ ਨੇ ਪਰ ਦੋ ਫ਼ਿਲਮਾਂ ਕਰਨ ਤੋਂ ਬਾਅਦ ਹੁਣ ਉਹ ਦਿਲਜੀਤ ਦੀ ਬਹੁਤ ਵੱਡੀ ਫੈਨ ਬਣਨ ਗਈ ਹੈ। ਕਰੀਨਾ ਨੇ ਕਿਹਾ ਕਿ ਦਿਲਜੀਤ ਬਹੁਤ ਘੱਟ ਗੱਲ ਕਰਦੇ ਨੇ ਪਰ ਤੀਜੀ ਫ਼ਿਲਮ ‘ਚ ਜ਼ਿਆਦਾਂ ਗੱਲਾਂ ਕਰਾਨਗੇ। ਉਨ੍ਹਾਂ ਨੇ KYLIE + KAREENA ਗੀਤ ਲਈ ਦਿਲਜੀਤ ਦੋਸਾਂਝ ਨੂੰ ਵਧਾਈ ਦਿੱਤੀ ਤੇ ਨਾਲ ਹੀ ਧੰਨਵਾਦ ਕੀਤਾ।
ਦਿਲਜੀਤ ਦੋਸਾਂਝ ਤੇ ਕਰੀਨਾ ਕਪੂਰ ਨੇ ਸਾਲ 2016 ‘ਚ ਆਈ ਬਾਲੀਵੁੱਡ ਮੂਵੀ ‘ਉੜਤਾ ਪੰਜਾਬ’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਏ ਸਨ। ਪਰ ਇੱਕ ਵਾਰ ਫਿਰ ਤੋਂ ਦੋਵੇਂ ਅਦਾਕਾਰ ਇਕੱਠੇ ਹਿੰਦੀ ਮੂਵੀ ‘ਗੁੱਡ ਨਿਊਜ਼’ ਦੇ ਨਾਲ ਸਿਲਵਰ ਸਕਰੀਨ ਉੱਤੇ ਨਜ਼ਰ ਆਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment