ਕਰੀਨਾ ਕਪੂਰ ਨੇ ਆਪਣੀ ਚਾਚੀ ਨੀਤੂ ਕਪੂਰ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਕਿਹਾ- ‘ਪਰਿਵਾਰ ਨਾਲ ਸ਼ੂਟਿੰਗ ਅਤੇ ਮਸਤੀ ਵੀ’

written by Lajwinder kaur | September 12, 2022

Kareena Kapoor and Neetu Kapoor pose for a selfie as they shoot new project together: ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀਆਂ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਚਾਚੀ ਨੀਤੂ ਸਿੰਘ ਦੇ ਨਾਲ ਕੁਝ ਮਸਤੀ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : Brahmastra OTT Release: ਜਾਣੋਂ ਕਿਸ ਮਹੀਨੇ ਹੋਵੇਗੀ ਬ੍ਰਹਮਾਸਤਰ OTT 'ਤੇ ਰਿਲੀਜ਼

inside image of kareena and neetu image source instagram

ਇੱਕ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਕਰੀਨਾ ਕਪੂਰ ਆਪਣੀ ਚਾਚੀ ਨੀਤੂ ਕਪੂਰ ਨਾਲ ਮਸਤੀ ਕਰਦੀ ਨਜ਼ਰ ਆਈ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ 'ਚ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨੀਤੂ ਸਿੰਘ ਨਾਲ ਦੇਸੀ ਖਾਣੇ ਦਾ ਲੁਤਫ ਲੈਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇੱਕ ਹੋਰ ਤਸਵੀਰ ਸਾਂਝੀ ਕਰਦੇ ਹੋਏ ਨੀਤੂ ਕਪੂਰ ਨੂੰ ਟੈਗ ਕਰਦੇ ਹੋਏ ਲਿਖਿਆ ਹੈ, "ਜਦੋਂ ਤੁਸੀਂ ਪਰਿਵਾਰ ਨਾਲ ਸ਼ੂਟ ਕਰਦੇ ਹੋ", ਨਾਲ ਹੀ ਉਨ੍ਹਾਂ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਚਾਚੀ ਦੇ ਨਾਲ ਸੈਲਫੀ ਲਈ ਪੋਜ਼ ਦੇ ਰਹੀ ਹੈ।

kareena kapoor and neetu image source instagram

ਕਰੀਨਾ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਦੋਵੇਂ ਦੇਸੀ ਖਾਣੇ ਦਾ ਆਨੰਦ ਲੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਨੀਤੂ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਵੀ ਰੀਪੋਸਟ ਕੀਤੀਆਂ ਹਨ। ਹਾਲਾਂਕਿ ਦੋਵਾਂ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ, ਜਿਸ ਨੂੰ ਉਹ ਇਕੱਠੇ ਕਰ ਰਹੇ ਹਨ।

inside image of kareena and neetu image source instagram

ਕਰੀਨਾ ਨੂੰ ਆਖਰੀ ਵਾਰ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਵਿੱਚ ਦੇਖਿਆ ਗਿਆ ਸੀ, ਜੋ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਦੂਜੇ ਪਾਸੇ, ਨੀਤੂ ਨੂੰ ਆਖਰੀ ਵਾਰ ਜੁਗ ਜੁਗ ਜੀਓ ਵਿੱਚ ਅਨਿਲ ਕਪੂਰ, ਵਰੁਣ ਧਵਨ ਅਤੇ ਕਿਆਰਾ ਅਡਵਾਨੀ ਨਾਲ ਦੇਖਿਆ ਗਿਆ ਸੀ।

You may also like