ਕਰੀਨਾ ਕਪੂਰ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਦੇ ਰਹੇ ਵਧਾਈਆਂ
ਕਰੀਨਾ ਕਪੂਰ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੁੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਕਰੀਨਾ ਕਪੂਰ ਨੇ ਪਹਿਲੀ ਵਾਰ ਆਪਣੇ ਬੇਟੇ ਦੇ ਨਾਲ ਇਹ ਤਸਵੀਰ ਸਾਂਝੀ ਕਰਦਿਆਂ ਹੋਇਆਂ ਲਿਖਿਆ ਕਿ ‘ਇੱਥੇ ਕੁਝ ਵੀ ਨਹੀਂ ਜੋ ਔਰਤਾਂ ਨਹੀਂ ਕਰ ਸਕਦੀਆਂ, ਮਹਿਲਾ ਦਿਵਸ ਮੁਬਾਰਕ ਹੋਵੇ ਮਾਈ ਲਵ’।
Image From Kareena Kapoor Khan Instagram
ਹੋਰ ਪੜ੍ਹੋ : ਰਾਜ ਕੁੰਦਰਾ ਨੇ ਵੁਮੈਨਸ ਡੇ ‘ਤੇ ਪਤਨੀ ਸ਼ਿਲਪਾ ਸ਼ੈੱਟੀ ਨੂੰ ਦਿੱਤੀ ਵਧਾਈ
Image From Kareena Kapoor Khan Instagram
ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਕੇ ਵਧਾਈਆਂ ਦੇ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨੀਂ ਕਰੀਨਾ ਕਪੂਰ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ ।
Image From Kareena Kapoor Khan Instagram
ਪਰ ਅੱਜ ਤੱਕ ਉਸ ਦੀ ਇੱਕ ਵੀ ਤਸਵੀਰ ਉਨ੍ਹਾਂ ਨੇ ਸ਼ੇਅਰ ਨਹੀਂ ਸੀ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਦੀ ਇਹ ਤਸਵੀਰ ਵੇਖਣ ਤੋਂ ਬਾਅਦ ਸੈਲੀਬ੍ਰੇਟੀਜ਼ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।
View this post on Instagram
ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਉਣਗੇ ।