ਕਰੀਨਾ ਕਪੂਰ ਨੇ ਸ਼ੇਅਰ ਕੀਤੀਆਂ ਆਪਣੇ ਸਕੂਲ ਟਾਈਮ ਦੀਆਂ ਅਣਦੇਖੀਆਂ ਤਸਵੀਰਾਂ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ

written by Lajwinder kaur | May 20, 2022

Kareena Kapoor shares unseen pictures of her School Time: ਅੱਜ ਦੇ ਸਮੇਂ ਵਿੱਚ, ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਹਰ ਕੋਈ ਚੀਜ਼ਾਂ, ਕੁਝ ਯਾਦਾਂ, ਫੋਟੋਆਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦਾ ਹੈ। ਆਮ ਆਦਮੀ ਹੋਵੇ ਜਾਂ ਬਾਲੀਵੁੱਡ ਸੈਲੀਬ੍ਰਿਟੀ, ਹਰ ਕੋਈ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦਾ ਹੈ। ਅਜਿਹੇ 'ਚ ਅਦਾਕਾਰਾ ਕਰੀਨਾ ਕਪੂਰ ਨੇ ਆਪਣੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਾਰ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੇ ਸਕੂਲ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਕੰਗਨਾ ਰਣੌਤ ਤੇ ਧਾਕੜ ਦੀ ਟੀਮ ਕਾਸ਼ੀ ਵਿਸ਼ਵਨਾਥ ਧਾਮ ਦਰਸ਼ਨ ਲਈ ਪੁੱਜੀ ਬਨਾਰਸ, ਵੇਖੋ ਤਸਵੀਰਾਂ

kareena kapoor old school pics

ਇਨ੍ਹਾਂ ਫੋਟੋਆਂ 'ਚ ਦੇਖ ਸਕਦੇ ਹੋ ਬੇਬੋ ਆਪਣੀ ਦੋਸਤਾਂ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਕਰੀਨਾ ਨੇ 26 ਸਾਲ ਪੁਰਾਣੀ ਇੱਕ ਫੋਟੋ ਸ਼ੇਅਰ ਕੀਤੀ ਹੈ। ਦੇਖ ਸਕਦੇ ਹੋਏ ਕਰੀਨਾ ਕਪੂਰ ਸਕੂਲ ਡਰੈੱਸ ਚ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਰੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Kareena Kapoor khan ,,,-m

ਫੋਟੋ ਸ਼ੇਅਰ ਕਰਦੇ ਹੋਏ ਕਰੀਨਾ ਨੇ ਲਿਖਿਆ – ‘Went to Kalimpong to shoot a movie ... left with a treasure trove...ਆਪਣੇ ਕੰਮ ਦੌਰਾਨ, ਕਰੀਅਰ ਰਾਹੀਂ, ਅਸੀਂ ਕੁਝ ਯਾਦਾਂ ਨੂੰ ਜੋੜ ਕੇ ਰੱਖ ਸਕਦੇ ਹਾਂ... ਵੇਲਹਮ ਗਰਲਜ਼ ਰਾਜਸਥਾਨ ਟ੍ਰਿਪ ... Circa1996...’ । ਇਸ ਪੋਸਟ ਉੱਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਰੀਨਾ ਕਪੂਰ ਦੀ ਤਾਰੀਫ ਕਰ ਰਹੇ ਹਨ।

ਇਸ ਤੋਂ ਇਲਾਵਾ ਕਰੀਨਾ ਨੇ ਇਸ ਫੋਟੋ 'ਚ ਆਪਣੇ ਦੋਸਤ ਨੂੰ ਵੀ ਟੈਗ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਦੋ ਪੁਰਾਣੀਆਂ ਫੋਟੋਆਂ ਦੇ ਨਾਲ ਅੱਜਕੱਲ੍ਹ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ 'ਤੇ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟਸ ਰਾਹੀਂ ਕਾਫੀ ਪਿਆਰ ਪਾ ਰਹੇ ਹਨ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ  ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ਫ਼ਿਲਮ ‘ਚ ਨਜ਼ਰ ਆਵੇਗੀ।

ਹੋਰ ਪੜ੍ਹੋ : ਫੋਟੋ ਵਿੱਚ ਦਿਖਾਈ ਦੇਣ ਵਾਲੀ ਇਸ ਛੋਟੀ ਬੱਚੀ ਦਾ ਅੱਜ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਚੱਲਦਾ ਹੈ ਪੂਰਾ ਸਿੱਕਾ! ਕੀ ਤੁਸੀਂ ਪਹਿਚਾਣਿਆ?

 

You may also like