ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਲਈ ਕਰੀਨਾ ਕਪੂਰ ਨੇ ਰੱਖੀ ਇਹ ਸ਼ਰਤ

Written by  Aaseen Khan   |  November 23rd 2018 07:09 AM  |  Updated: November 23rd 2018 07:16 AM

ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਲਈ ਕਰੀਨਾ ਕਪੂਰ ਨੇ ਰੱਖੀ ਇਹ ਸ਼ਰਤ

ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਲਈ ਕਰੀਨਾ ਕਪੂਰ ਨੇ ਰੱਖੀ ਇਹ ਸ਼ਰਤ , ਪਿਛਲੇ ਕਾਫ਼ੀ ਸਮੇਂ ਤੋਂ ਅਜਿਹੀ ਚਰਚਾ ਰਹੀ ਹੈ ਕਿ ਕਰੀਨਾ ਕਪੂਰ ਖਾਨ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ 'ਚ ਦਿਖਾਈ ਦੇ ਸਕਦੇ ਹਨ । ਕੁੱਝ ਸਾਲ ਪਹਿਲਾਂ ਸੰਜੇ ਲੀਲਾ ਭੰਸਾਲੀ ਨੇ "ਬਾਜੀਰਾਓ ਮਸਤਾਨੀ" 'ਚ ਮਸਤਾਨੀ ਲਈ ਕਰੀਨਾ ਕਪੂਰ ਨੂੰ ਸਾਈਨ ਵੀ ਕੀਤਾ ਸੀ ਪਰ ਤੱਦ ਬਾਜੀਰਾਓ ਦਾ ਰੋਲ ਸਲਮਾਨ ਖਾਨ ਕਰ ਰਹੇ ਸੀ। ਇੱਥੋਂ ਤੱਕ ਕਿ ਸਾਲ 2000 ਵਿੱਚ ਫਿਲਮ ਦਾ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਸੀ ਪਰ ਇਨ੍ਹਾਂ ਦੋਨਾਂ ਸੁਪਰਸਟਾਰਸ ਦੇ ਨਾਲ ਇਹ ਫਿਲਮ ਨਹੀਂ ਬਣ ਸਕੀ।

ਹੋਰ ਪੜ੍ਹੋ : ਸਿੰਬਾ ਦੀ ਸ਼ੂਟਿੰਗ ਦੌਰਾਨ ਰਣਵੀਰ ਸਿੰਘ ਤੇ ਭੜਕੇ ਡਾਇਰੈਕਟਰ ਰੋਹਿਤ ਸ਼ੇੱਟੀ, ਵੀਡੀਓ ‘ਚ ਉਡਾਇਆ ਮਜ਼ਾਕ

 spacial condition for doing sanje bhnsali's movie

ਇਸ ਤੋਂ ਬਾਅਦ ਭੰਸਾਲੀ ਨੇ "ਰਾਮ ਲੀਲਾ" ਲਈ ਵੀ ਕਰੀਨਾ ਨੂੰ ਕਾਸਟ ਕੀਤਾ ਸੀ ਪਰ ਫਿਲਮ ਦੀ ਸ਼ੂਟਿੰਗ ਤੋਂ ਇੱਕ ਹਫਤੇ ਪਹਿਲਾਂ ਹੀ ਕਰੀਨਾ ਨੇ ਇਹ ਫਿਲਮ ਛੱਡ ਦਿੱਤੀ । ਇਸਦੇ ਬਾਦ ਭੰਸਾਲੀ ਅਤੇ ਕਰੀਨਾ 'ਚ ਕੁੱਝ ਕੁੜੱਤਣ ਵੀ ਆ ਗਈ ਸੀ। ਹਾਲ ਹੀ 'ਚ ਮੀਡੀਆ ਨੂੰ ਦਿੱਤੇ ਗਏ ਇੰਟਰਵਿਊ 'ਚ ਕਰੀਨਾ ਨੇ ਇਸ ਬਾਰੇ 'ਚ ਵੀ ਗੱਲ ਕੀਤੀ ਹੈ।

ਜਦੋਂ ਕਰੀਨਾ ਤੋਂ ਪੁੱਛਿਆ ਗਿਆ ਕਿ ਹੁਣ ਤੱਕ ਫਿਲਮਾਂ 'ਚ ਅਜਿਹਾ ਕੀ ਹੈ ਜੋ ਉਨ੍ਹਾਂ ਨੇ ਨਹੀਂ ਕੀਤਾ ਪਰ ਕਰਨਾ ਚਾਹੁੰਦੇ ਨੇ ਤਾਂ ਇਸਦੇ ਜਵਾਬ 'ਚ ਕਰੀਨਾ ਨੇ ਕਿਹਾ ਕਿ ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਚ ਕੰਮ ਕਰਨਾ ਚਾਹੁੰਦੀ ਹੈ।

ਹੋਰ ਪੜ੍ਹੋ : ਸਪਨਾ ਚੌਧਰੀ ਅਤੇ ਰਾਖੀ ਸਾਵੰਤ ਨੇ ਮਿਲਕੇ ਲਗਾਏ ਠੁਮਕੇ, ਅਦਾਵਾਂ ਦੇਖ ਦਰਸ਼ਕਾਂ ਦੇ ਉੱਡੇ ਹੋਸ਼

 sanje bhnsali's movie

ਹਾਲਾਂਕਿ ਇਸ ਬਾਰੇ 'ਚ ਕਰੀਨਾ ਨੇ ਇੱਕ ਸ਼ਰਤ ਵੀ ਰੱਖੀ ਉਹ ਇਹ ਸੀ ਕਿ ਜਦੋਂ ਤੱਕ ਤੈਮੂਰ 10 ਸਾਲ ਦਾ ਹੋ ਜਾਵੇਗਾ ਉਸਦੇ ਬਾਅਦ ਹੀ ਮੈਂ ਸੰਜੇ ਲੀਲਾ ਭੰਸਾਲੀ ਦੀ ਕੋਈ ਫਿਲਮ ਕਰਾਂਗੀ , ਕਿਉਂਕਿ ਉਸਤੋਂ ਪਹਿਲਾਂ ਮੈਂ ਉਸਨੂੰ ਨਹੀਂ ਛੱਡ ਸਕਦੀ।

 sanje bhnsali's movie

ਕਰੀਨਾ ਦੇ ਚੱਲ ਰਹੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹਨਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਵੀਰੇ ਦੀ ਵੈਡਿੰਗ' ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਹੈ ਉਥੇ ਹੀ ਕਰੀਨਾ ਕਪੂਰ ਖਾਨ ਅਕਸ਼ੇ ਕੁਮਾਰ ਦੇ ਨਾਲ "ਗੁੱਡ ਨਿਊਜ਼" ਨਾਮਕ ਫਿਲਮ 'ਚ ਕੰਮ ਕਰ ਰਹੇ ਹਨ। ਅਤੇ ਮਲਟੀਸਟਾਰ ਫਿਲਮ 'ਤਖ਼ਤ' 'ਚ ਵੀ ਨਜ਼ਰ ਆਉਣਗੇ। ਇਹਨਾਂ ਦੋਨਾਂ ਫ਼ਿਲਮਾਂ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network