ਕਰੀਨਾ ਕਪੂਰ ਦੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਉਹਨਾਂ ਲਈ ਬਣੀ ਮੁਸੀਬਤ

written by Rupinder Kaler | July 15, 2021

ਕਰੀਨਾ ਕਪੂਰ ਖਾਨ ਏਨੀਂ ਦਿਨੀਂ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਨੂੰ ਲੈ ਸੁਰਖੀਆਂ ਵਿੱਚ ਹੈ । ਕਰੀਨਾ ਇਸ ਕਿਤਾਬ ਵਿੱਚ ਆਪਣੀ ਪ੍ਰੈਗਨੈਂਸੀ ਦੇ ਤਜ਼ਰਬੇ ਨੂੰ ਕਲਮਬੱਧ ਕੀਤਾ ਹੈ । ਪਰ ਇਹ ਕਿਤਾਬ ਕਰੀਨਾ ਲਈ ਮੁਸੀਬਤ ਬਣ ਗਈ ਹੈ। ਦਰਅਸਲ ਇੱਕ ਧਾਰਮਿਕ ਸੰਸਥਾ ਨੇ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇੱਕ ਈਸਾਈ ਸੰਗਠਨ ਨੇ ਕਰੀਨਾ ਕਪੂਰ ਦੀ ਨਵੀਂ ਲਾਂਚ ਕੀਤੀ ਗਈ ਕਿਤਾਬ 'ਪ੍ਰੈਗਨੈਂਸੀ ਬਾਈਬਲ' ਦੇ ਨਾਂ 'ਤੇ ਇਤਰਾਜ਼ ਦਰਜ ਕੀਤਾ ਹੈ।

Pic Courtesy: Instagram
ਹੋਰ ਪੜ੍ਹੋ : ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਦੀ ਰਸਮਾਂ ਸ਼ੁਰੂ, ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ
Kareena Kapoor-Saif Pic Courtesy: Instagram
9 ਜੁਲਾਈ ਨੂੰ ਕਰੀਨਾ ਨੇ ਆਪਣੀ ਕਿਤਾਬ 'ਪ੍ਰੇਗਨੈਂਸੀ ਬਾਈਬਲ' ਲਾਂਚ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਦੇ ਇੱਕ ਈਸਾਈ ਸੰਗਠਨ ਨੇ ਕਰੀਨਾ ਸਮੇਤ ਦੋ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸੰਸਥਾ ਨੇ ਦੋਸ਼ ਲਾਇਆ ਹੈ ਕਿ ਅਦਾਕਾਰਾ ਦੀ ਕਿਤਾਬ ਦਾ ਨਾਮ ਉਨ੍ਹਾਂ ਦੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।
Kareena Kapoor Pic Courtesy: Instagram
  ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਲਪਾ ਓਮੇਗਾ ਕ੍ਰਿਸ਼ਚਨ ਫੈਡਰੇਸ਼ਨ ਦੇ ਪ੍ਰਧਾਨ ਅਸ਼ੀਸ਼ ਸ਼ਿੰਦੇ ਨੇ ਸ਼ਿਵਾਜੀ ਨਗਰ ਥਾਣੇ ਵਿੱਚ ਕਰੀਨਾ ਕਪੂਰ ਦੀ ਇਸ ਕਿਤਾਬ ਉੱਤੇ ਇਤਰਾਜ਼ ਜਤਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਅਦਾਕਾਰਾ ਦੀ ਕਿਤਾਬ 'ਚ ਈਸਾਈਆਂ ਦੇ ਪਵਿੱਤਰ ਸ਼ਬਦ ਬਾਈਬਲ ਦਾ ਜ਼ਿਕਰ ਕੀਤਾ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ 'ਚ ਸ਼ਿਕਾਇਤ ਮਿਲੀ ਹੈ, ਪਰ ਇਸ ਮਾਮਲੇ 'ਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।

0 Comments
0

You may also like