ਫੋਟੋਗ੍ਰਾਫਰਸ ਨੂੰ ਵੇਖ ਕੇ ਕਰੀਨਾ ਕਪੂਰ ਦੇ ਲਾਡਲੇ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | December 17, 2020

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦਾ ਲਾਡਲਾ ਤੈਮੂਰ ਅਲੀ ਖ਼ਾਨ ਆਪਣੀ ਕਿਊਟਨੈੱਸ ਕਰਕੇ ਹਮੇਸ਼ਾ ਹੀ ਚਰਚਾ ‘ਚ ਬਣਿਆ ਰਹਿੰਦਾ ਹੈ । ਆਏ ਦਿਨ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਤੈਮੂਰ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੈਮੂਰ ਆਪਣੀ ਮਾਂ ਕਰੀਨਾ ਕਪੂਰ ਦੇ ਨਾਲ ਨਜ਼ਰ ਆ ਰਿਹਾ ਹੈ । kareena ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਤੈਮੂਰ ਆਪਣੀ ਮੰਮੀ ਕਰੀਨਾ ਦੇ ਨਾਲ ਕਾਰ ਚੋਂ ਉੱਤਰਦਾ ਹੈ ਤਾਂ ਉਸ ਦੀਆਂ ਤਸਵੀਰਾਂ ਉੱਥੇ ਮੌਜੂਦ ਫੋਟੋਗ੍ਰਾਫਰਸ ਖਿੱਚਣ ਲੱਗ ਪੈਂਦੇ ਹਨ। ਇਹ ਸਭ ਵੇਖ ਕੇ ਤੈਮੂਰ ਪਰੇਸ਼ਾਨ ਹੋ ਜਾਂਦਾ ਹੈ । ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਬੇਬੀ ਬੰਪ ਨੂੰ ਫਲਾਂਟ ਕਰਦੀ ਦਿਖੀ ਅਦਾਕਾਰਾ
Kareena-Kapoor ਜਿਉਂ ਹੀ ਫੋਟੋਗ੍ਰਾਫਰਸ ਤਸਵੀਰਾਂ ਖਿੱਚਣ ਲੱਗ ਪੈਂਦੇ ਹਨ ਤਾਂ ਤੈਮੂਰ ਨੋ ਫੋਟੋਜ਼ ਕਹਿ ਕੇ ਚਿਲਾਉਣਾ ਸ਼ੁਰੂ ਕਰ ਦਿੰਦਾ ਹੈ ।ਅਜਿਹੇ ‘ਚ ਕਰੀਨਾ ਕਪੂਰ ਉਸ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕਰਦੀ ਹੈ ਅਤੇ ਜਿਉਂ ਹੀ ਉਹ ਘਰ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਕੈਮਰਾ ਮੈਨਸ ਨੂੰ ਕਿੱਕ ਦਿਖਾਉਂਦਾ ਹੈ । Tamiur With Kareena   ਇਸ ਵੀਡੀਓ ਨੂੰ ਕਰੀਨਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 
View this post on Instagram
 

A post shared by Voompla (@voompla)

0 Comments
0

You may also like