ਕਰੀਨਾ ਕਪੂਰ  ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  September 30th 2021 02:01 PM  |  Updated: September 30th 2021 02:01 PM

ਕਰੀਨਾ ਕਪੂਰ  ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਕਰੀਨਾ ਕਪੂਰ (Kareena Kapoor ) ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾਂਦਾ ਹੈ । ਕਰੀਨਾ ਕਪੂਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਬੇਟੇ ਜੇਹ ਅਲੀ ਖ਼ਾਨ (Jeh Ali Khan )ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਕਰੀਨਾ ਕਪੂਰ ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ ਵੀ ਦਿਖਾਈ ਦੇ ਰਿਹਾ ਹੈ ।

Kareena kapoor Khan image from Instagram

ਹੋਰ ਪੜ੍ਹੋ : ਰੁਪਿੰਦਰ ਹਾਂਡਾ ਮਨਾ ਰਹੀ ਆਪਣਾ ਜਨਮ ਦਿਨ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਤੈਮੂਰ ਅਲੀ ਖ਼ਾਨ ਵੀ ਫੋਟੋਗ੍ਰਾਫਰਸ ਨੂੰ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਕਪੂਰ ਨੇ ਸੁਰਮਈ ਅਤੇ ਪਿੰਕ ਕਲਰ ਦੀ ਫਲੋਰਲ ਡਰੈੱਸ ਪਾਈ ਹੋਈ ਹੈ ਅਤੇ ਦੋਵਾਂ ਬੇਟਿਆਂ ਦੇ ਨਾਲ ਦਿਖਾਈ ਦੇ ਰਹੀ ਹੈ ।

Kareena Kapoor with family pp-min Image From Instagram

ਕਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ਲਾਲ ਸਿੰਘ ਚੱਢਾ ‘ਚ ਦਿਖਾਈ ਦੇਵੇਗੀ । ਇਸ ਦੇ ਨਾਲ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੀ ਹੈ । ਹਾਲ ‘ਚ ਹੀ ਉਸ ਨੇ ਆਪਣਾ ਜਨਮ ਦਿਨ ਮਾਲਦੀਵ ‘ਚ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀਆਂ ਗਈਆਂ ਸਨ । ਕਰੀਨਾ ਆਪਣੇ ਪੂਰੇ ਪਰਿਵਾਰ ਦੇ ਨਾਲ ਮਾਲਦੀਵ ਗਈ ਸੀ ।

 

View this post on Instagram

 

A post shared by Bollywood Pap (@bollywoodpap)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network