ਕਰਿਸ਼ਮਾ ਤੰਨਾ ਨੇ ਵਿਆਹ ਤੋਂ ਬਾਅਦ ਮਿੱਠਾ ਬਨਾਉਣ ਦੀ ਰਸਮ ਕੀਤੀ ਅਦਾ, ਬਣਾਇਆ ਹਲਵਾ, ਦੇਖੋ ਵੀਡੀਓ

written by Lajwinder kaur | February 09, 2022

ਕੁਝ ਦਿਨ ਪਹਿਲਾਂ ਹੀ ਕਰਿਸ਼ਮਾ ਤੰਨਾ Karishma Tanna ਅਤੇ ਵਰੁਣ ਬੰਗੇਰਾ ਵਿਆਹ ਦੇ ਬੰਧਨ ਚ ਬੱਝੇ ਨੇ। ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਜੇ ਤੱਕ ਛਾਈਆਂ ਹੋਈਆਂ ਨੇ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਮਾਂ ਦੇ ਨਾਲ ਮਿਲਕੇ ਬਣਾਇਆ ਚਿੱਲੀ ਪਨੀਰ, ਦੇਖੋ ਵੀਡੀਓ

karishma tanna wedding pic and video

ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਹੁਣ ਵਿਆਹ ਤੋਂ ਬਾਅਦ ਦੀਆਂ ਰਸਮਾਂ ਨੂੰ ਪੂਰੇ ਦਿਲ ਨਾਲ ਨਿਭਾ ਰਹੇ ਹਨ ਅਤੇ ਕਾਫੀ ਆਨੰਦ ਵੀ ਲੈ ਰਹੇ ਹਨ। ਨਵੀਂ ਦੁਲਹਨ ਦੀ ਘਰ ਐਂਟਰੀ ਹੋ ਚੁੱਕੀ ਹੈ ਅਤੇ ਘਰ 'ਚ ਐਂਟਰੀ ਤੋਂ ਬਾਅਦ ਕਰਿਸ਼ਮਾ ਤੰਨਾ ਨੇ ਪਹਿਲੀ ਰਸੋਈ ਦੀ ਰਸਮ ਵੀ ਨਿਭਾਈ ਹੈ। ਆਪਣੇ ਸਹੁਰੇ ਘਰ 'ਚ ਪਹਿਲੀ ਰਸੋਈ ਵਾਲੀ ਰਸਮ 'ਚ ਅਦਾਕਾਰਾ ਨੇ ਹਲਵਾ ਬਣਾਇਆ, ਜਿਸ ਦੀ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਨਾ ਸਿਰਫ ਕਰਿਸ਼ਮਾ ਪਿਆਰ ਨਾਲ ਹਲਵਾ ਬਣਾਉਂਦੀ ਨਜ਼ਰ ਆ ਰਹੀ ਹੈ ਸਗੋਂ ਉਹ ਆਪਣੇ ਪਤੀ ਨੂੰ ਖੁਆਉਂਦੀ ਵੀ ਨਜ਼ਰ ਆ ਰਹੀ ਹੈ। ਦੋਹਾਂ ਦਾ ਇਹ ਕਿਊਟ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Karishma Tanna

ਹੋਰ ਪੜ੍ਹੋ : ਨਵਾਂ ਗੀਤ ‘Judge’ ਪਾ ਰਿਹਾ ਹੈ ਧੱਕ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ, ਅਦਾਕਾਰਾ ਰੂਪੀ ਗਿੱਲ ਤੇ ਮਨਕਿਰਤ ਔਲਖ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਇਸ 'ਤੇ ਅਦਾਕਾਰਾ ਨੇ ਕੈਪਸ਼ਨ ਲਿਖਿਆ, 'ਪਹਿਲੀ ਰਸੋਈ, ਕੁਝ ਮਿੱਠਾ ਹੋਣਾ ਚਾਹੀਦਾ ਹੈ।' ਹੁਣ ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ ਲੋਕਾਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵੀਡੀਓ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਇਸ ਤੋਂ ਪਹਿਲਾਂ ਵੀ ਕਰਿਸ਼ਮਾ ਤੰਨਾ ਨੇ ਆਪਣੀ ਵਿਆਹ ਦੀਆਂ ਕਈ ਤਸਵੀਰਾਂ ਤੇ ਇੱਕ ਬਹੁਤ ਹੀ ਪਿਆਰੀ ਜਿਹੀ ਵੀਡੀਓ ਵੀ ਪੋਸਟ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ਵਿਆਹ ‘ਚ ਕੀਤੀ ਆਪਣੀ ਸ਼ਾਨਦਾਰ ਐਂਟਰੀ ਨੂੰ ਦਿਖਾਇਆ ਸੀ। ਦੱਸ ਦਈਏ ਕਰਿਸ਼ਮਾ ਤੰਨਾ ਅਜੇ ਹਨੀਮੂਨ ਤੇ ਨਹੀਂ ਜਾ ਰਹੀ ਹੈ। ਉਨ੍ਹਾਂ ਨੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਕੰਮ ਤੇ ਵਾਪਿਸ ਕਰ ਲਈ ਹੈ। ਜਿਸ ਦੀ ਜਾਣਕਾਰੀ ਕਰਿਸ਼ਮਾ ਨੇ ਆਪਣੀ ਇੰਸਟਾ ਸਟੋਰੀ 'ਚ ਦਿੱਤੀ ਹੈ।

 

 

View this post on Instagram

 

A post shared by Karishma Tanna (@karishmaktanna)

You may also like