ਕਰਿਸ਼ਮਾ ਅਤੇ ਕਰੀਨਾ ਮਾਂ ਬਬੀਤਾ ਨੂੰ ਜਨਮਦਿਨ 'ਤੇ ਦਿੱਤੀ ਸ਼ੁਭਕਾਮਨਾਵਾਂ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

written by Lajwinder kaur | April 20, 2022

ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਦੀ ਮਾਂ ਬਬੀਤਾ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਕਰੀਨਾ ਅਤੇ ਕਰਿਸ਼ਮਾ ਨੂੰ ਖ਼ੂਬਸੂਰਤੀ ਵਿਰਾਸਤ ਵਿੱਚ ਮਿਲੀ ਹੈ। ਬਬੀਤਾ ਜਵਾਨੀ ਵਿੱਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਸੀ। 20 ਅਪ੍ਰੈਲ 1948 ਨੂੰ ਜਨਮੀ ਬਬੀਤਾ ਦੇ ਜਨਮਦਿਨ 'ਤੇ ਕਰੀਨਾ ਤੇ ਕਰਿਸ਼ਮਾ ਨੇ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਕੇ ਬਰਥਡੇਅ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਨਮੌਜ਼ੀ ਅੰਦਾਜ਼ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਾਲ ਹੀ ਮਿਲਾਇਆ ਆਪਣੇ ਨਵੇਂ ਸਾਥੀ ਦੇ ਨਾਲ

ਕਰਿਸ਼ਮਾ ਕਪੂਰ ਨੇ ਆਪਣੀ ਮਾਂ ਦੇ ਨਾਲ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਤੁਮ ਜਿਉਂ ਹਜ਼ਾਰੋਂ ਸਾਲ, ਯੇ ਮੇਰੀ ਹੈ ਆਰਜੂ, ...ਇਹ ਉਹ ਹੈ ਜੋ ਅਸੀਂ ਹਰ ਰੋਜ਼ ਕਹਿੰਦੇ ਹਾਂ... The OG ਦਾ ਜਨਮਦਿਨ ਗੀਤ “ਅਸਲ ਸੁਨੀਤਾ ਨੂੰ ਜਨਮਦਿਨ ਮੁਬਾਰਕ” ਸਾਡੀ ਮਾਮਾ..Circa - Farz 1967’ । ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਅਦਾਕਾਰਾ ਬਬੀਤਾ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

happy birthday babita kapoor

ਉੱਧਰ ਛੋਟੀ ਧੀ ਕਰੀਨਾ ਕਪੂਰ ਖ਼ਾਨ ਨੇ ਵੀ ਆਪਣੀ ਮਾਂ ਦੀ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਜਨਮਦਿਨ ਮੁਬਾਰਕ ਮਾਂ ♥️ਮੇਰੀ ਮਾਂ ♥️ #ਮੰਮੀ ਵਰਗੀ ਕੋਈ ਸੁੰਦਰਤਾ ਨਹੀਂ’। ਇਹ ਤਸਵੀਰ ਉੱਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਕਮੈਂਟ ਕਰਕੇ ਵਧਾਈਆਂ ਦਿੱਤੀਆਂ ਹਨ।

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਨਜ਼ਰ ਆਈ ਲਹਿੰਗਾ-ਚੋਲੀ 'ਚ ਬੇਹੱਦ ਖ਼ੂਬਸੂਰਤ, ਅਦਾਕਾਰਾ ਨੇ ਆਪਣੇ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

kareena kapoor shared her father birthday pic

70-80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਬਬੀਤਾ ਨੇ ਕਈ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕੀਤਾ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਰਹੀ ਬਬੀਤਾ ਅਤੇ ਰਾਜੇਸ਼ ਖੰਨਾ ਨੇ ਫ਼ਿਲਮ 'ਰਾਜ' ਨਾਲ ਇਕੱਠੇ ਡੈਬਿਊ ਕੀਤਾ ਸੀ। ਬਹੁਤ ਸਾਰੀਆਂ ਹਿੱਟ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ, ਬਹੁਤ ਹੀ ਖੂਬਸੂਰਤ ਬਬੀਤਾ ਨੇ ਰਾਜ ਕਪੂਰ ਦੇ ਵੱਡੇ ਬੇਟੇ ਰਣਧੀਰ ਕਪੂਰ ਨਾਲ ਵਿਆਹ ਕਰ ਲਿਆ ਅਤੇ ਆਪਣੇ ਪਿਆਰ ਅਤੇ ਪਰਿਵਾਰ ਦੀ ਖਾਤਰ ਫਿਲਮੀ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ। ਬਬੀਤਾ ਤੇ ਰਣਧੀਰ ਦੀਆਂ ਦੋ ਧੀਆਂ ਨੇ ਕਰਿਸ਼ਮਾ ਤੇ ਕਰੀਨਾ। ਹਾਲ ਹੀ ‘ਚ ਬਬੀਤਾ ਆਪਣੇ ਦਿਉਰ ਦੇ ਮੁੰਡੇ ਰਿਸ਼ੀ ਕਪੂਰ ਦੇ ਪੁੱਤਰ ਰਣਬੀਰ ਕਪੂਰ ਦੇ ਵਿਆਹ ‘ਚ ਨਜ਼ਰ ਆਈ ਸੀ।

You may also like