ਕਈ ਸਾਲ ਪਹਿਲਾਂ ਕਰਿਸ਼ਮਾ ਕਪੂਰ ਦੇ ਇਸ ਗਾਣੇ ਨੂੰ ਲੈ ਕੇ ਹੋਇਆ ਸੀ ਵਿਵਾਦ, ਅਸ਼ਲੀਲਤਾ ਫੈਲਾਉਣ ਦਾ ਲੱਗਾ ਸੀ ਇਲਜ਼ਾਮ

Written by  Rupinder Kaler   |  June 25th 2020 01:32 PM  |  Updated: June 25th 2020 01:32 PM

ਕਈ ਸਾਲ ਪਹਿਲਾਂ ਕਰਿਸ਼ਮਾ ਕਪੂਰ ਦੇ ਇਸ ਗਾਣੇ ਨੂੰ ਲੈ ਕੇ ਹੋਇਆ ਸੀ ਵਿਵਾਦ, ਅਸ਼ਲੀਲਤਾ ਫੈਲਾਉਣ ਦਾ ਲੱਗਾ ਸੀ ਇਲਜ਼ਾਮ

ਕਰਿਸ਼ਮਾ ਕਪੂਰ ਦਾ ਜਨਮ 25 ਜੂਨ 1974 ਵਿੱਚ ਹੋਇਆ ਸੀ । ਉਹ 90 ਦੇ ਦਹਾਕੇ ਦੀਆਂ ਟੌਪ ਦੀਆਂ ਹੀਰੋਇਨਾਂ ਵਿੱਚੋਂ ਇੱਕ ਸੀ । ਭਾਵੇਂ ਕੁਝ ਚਿਰ ਤੋਂ ਉਹ ਫ਼ਿਲਮਾਂ ਤੋਂ ਦੂਰ ਰਹੀ ਹੈ ਪਰ ਹਾਲ ਹੀ ਵੀ ਵਿੱਚ ਉਹਨਾਂ ਦੀ ਵੈਬ ਸੀਰੀਜ ਮੈਂਟਲ ਹੁੱਡ ਆਈ ਹੈ । ਇਸ ਵੈੱਬ ਸੀਰੀਜ਼ ਦੀ ਪ੍ਰਮੋਸ਼ਨ ਦੌਰਾਨ ਕਰਿਸ਼ਮਾ ਨੇ ਇੱਕ ਕਿੱਸਾ ਸ਼ੇਅਰ ਕੀਤਾ ਸੀ । ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਫ਼ਿਲਮ ਦੇ ਇੱਕ ਗਾਣੇ ਨੂੰ ਲੈ ਕੇ ਕਾਫੀ ਕੰਟਰੋਵਰਸੀ ਹੋਈ ਸੀ ।

ਇਹ ਵਿਵਾਦ ਏਨਾਂ ਵੱਧ ਗਿਆ ਸੀ ਕਿ ਉਹਨਾਂ ਨੂੰ ਗਾਣੇ ਦੇ ਬੋਲ ਬਦਲਣੇ ਪਏ ਸਨ । ਸਾਲ 1994 ਵਿੱਚ ਕਰਸ਼ਿਮਾ ਕਪੂਰ ਦੀ ਫ਼ਿਲਮ ਖੁਦਾਰ ਆਈ ਸੀ । ਉਸ ਸਮੇਂ ਇਸ ਫ਼ਿਲਮ ਦੇ ਗਾਣੇ ‘ਬੇਬੀ-ਬੇਬੀ ਮੁਝੇ ਲੋਗ ਬੋਲੇ’ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ । ਦਰਅਸਲ ਇਸ ਤੋਂ ਪਹਿਲਾਂ ਗਾਣੇ ਦੇ ਬੋਲ ਸਨ ‘ਸੈਕਸੀ ਸੈਕਸੀ ਮੁਝੇ ਲੋਗ ਬੋਲੇ’ । ਇਸ ਗਾਣੇ ਨੂੰ ਅਲੀਸ਼ਾ ਚਿਨਾਏ ਤੇ ਅਨੁ ਮਲਿਕ ਨੇ ਗਾਇਆ ਸੀ ।

ਕਰਿਸ਼ਮਾ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਇਸ ਤਰ੍ਹਾਂ ਦੇ ਸ਼ਬਦ ਆਮ ਹਨ ਪਰ 90 ਦੇ ਦਹਾਕੇ ਵਿੱਚ ਇਸ ਤਰ੍ਹਾਂ ਨਹੀਂ ਸੀ । ਉਸ ਸਮਂੇ ਟਾਈਟ ਸ਼ਰਟ ਤੇ ਬਿਕਨੀ ਪਹਿਨਣਾ ਅਸਾਨ ਨਹੀਂ ਹੁੰਦਾ ਸੀ । ਉਹਨਾਂ ਨੇ ਕਿਹਾ ਕਿ ਇਸ ਗਾਣੇ ਵਿੱਚ ਮੈਂ ਢੰਗ ਦੇ ਕੱਪੜੇ ਪਾਏ ਸਨ ਫਿਰ ਵੀ ਲੋਕ ਕਹਿ ਰਹੇ ਸਨ ਕਿ ਇਹ ਗਾਣਾ ਕਿਸ ਤਰ੍ਹਾਂ ਦਾ ਹੈ । ਲੋਕਾਂ ਨੇ ਮੇਰੇ ਕੰਮ ਦੀ ਤਾਰੀਫ ਕੀਤੀ ਪਰ ਗਾਣੇ ਨੂੰ ਲੈ ਕੇ ਤਕਲੀਫ ਹੋਣ ਲੱਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network