Karisma Kapoor makes a big reveal about her failed marriage.

Written by  Rupinder Kaler   |  March 21st 2020 11:17 AM  |  Updated: March 21st 2020 11:17 AM

Karisma Kapoor makes a big reveal about her failed marriage.

ਕਰਿਸ਼ਮਾ ਕਪੂਰ ਫ਼ਿਲਮਾਂ ਤੋਂ ਦੂਰ ਹੈ ਪਰ ਉਹ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਏਕਤਾ ਕਪੂਰ ਦੀ ਇਸ ਵੈੱਬ ਸੀਰੀਜ਼ ਰਾਹੀਂ ਕਰਿਸ਼ਮਾ ਕਪੂਰ ਨੇ ਡਿਜੀਟਲ ਡੈਬਿਊ ਕੀਤਾ ਹੈ । ਪਰ ਜੇਕਰ ਦੇਖਿਆ ਜਾਵੇ ਤਾਂ ਕਰਿਸ਼ਮਾ ਕਪੂਰ ਨੇ ਜਿੰਨੀ ਸਫਲਤਾ ਆਪਣੇ ਕਰੀਅਰ ਵਿੱਚ ਹਾਸਲ ਕੀਤੀ ਓਨੀਂ ਪਰਸਨਲ ਲਾਈਫ ਵਿੱਚ ਨਹੀਂ ਕੀਤੀ । ਅਭਿਸ਼ੇਕ ਬੱਚਨ ਨਾਲੋਂ ਰਿਸ਼ਤਾ ਟੁੱਟਣ ਤੋਂ ਬਾਅਦ ਕਰਿਸ਼ਮਾ ਕਪੂਰ ਨੇ ਕਾਰੋਬਾਰੀ ਸੰਜੇ ਕਪੂਰ ਨਾਲ ਵਿਆਹ ਕਰਵਾਇਆ, ਪਰ ਇਹ ਵਿਆਹ ਪਹਿਲੇ ਦਿਨ ਤੋਂ ਹੀ ਕੁਝ ਠੀਕ ਨਹੀਂ ਰਿਹਾ ।

https://www.instagram.com/p/B9wVIe7Fk8X/

ਆਪਣੇ ਵਿਆਹ ਨੂੰ ਲੈ ਕੇ ਕਰਿਸ਼ਮਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕੁਝ ਰਾਜ਼ ਖੋਲੇ ਹਨ, ਜਿਨ੍ਹਾਂ ਨੂੰ ਸੁਣਕੇ ਕੋਈ ਵੀ ਹੈਰਾਨ ਹੋ ਜਾਂਦਾ ਹੈ । ਕਰਿਸ਼ਮਾ ਨੇ ਦੱਸਿਆ ਕਿ ‘ਜਦੋਂ ਉਹ ਹਨੀਮੂਨ ਤੇ ਸਨ, ਤਾਂ ਪਤੀ ਸੰਜੇ ਨੇ ਆਪਣੇ ਦੋਸਤਾਂ ਦੇ ਨਾਲ ਉਹਨਾਂ ਦਾ ਸੌਦਾ ਕਰਕੇ ਕੀਮਤ ਤੱਕ ਲਗਾ ਦਿੱਤੀ ਸੀ । ਸੰਜੇ ਨੇ ਕਰਿਸ਼ਮਾ ਨੂੰ ਆਪਣੇ ਦੋਸਤਾਂ ਨਾਲ ਸੌਣ ਤੱਕ ਲਈ ਮਜ਼ਬੂਰ ਕਰ ਦਿੱਤਾ ਸੀ’।

ਹਾਲਾ ਕਿ ਦੋਹਾਂ ਦਾ ਤਲਾਕ ਹੋ ਗਿਆ ਸੀ । ਸੰਜੇ ਨਾਲ ਤਲਾਕ ਲੈਣ ਤੋਂ ਬਾਅਦ ਕਰਿਸ਼ਮਾ ਮੁੰਬਈ ਦੇ ਕਾਰੋਬਾਰੀ ਸੰਦੀਪ ਤੋਸ਼ਨੀਵਾਲ ਨਾਲ ਰਿਲੇਸ਼ਨ ਵਿੱਚ ਆਈ ਸੀ । ਖ਼ਬਰਾਂ ਦੀ ਮੰਨੀਏ ਤਾਂ ਕਰਿਸ਼ਮਾ ਫਿਰ ਤੋਂ ਵਿਆਹ ਨਹੀਂ ਕਰਨਾ ਚਾਹੁੰਦੀ । ਖਬਰਾਂ ਮੁਤਾਬਿਕ ਕਰਿਸ਼ਮਾ ਨੇ ਦੋ ਤਿੰਨ ਮਹੀਨੇ ਪਹਿਲਾਂ ਹੀ ਸੰਦੀਪ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ ।

https://www.instagram.com/p/B9Lh15UlG9n/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network