Advertisment

ਕੋਰੋਨਾ ਕਰਕੇ ਗਰਲਫੈ੍ਰਂਡ ਨੇ ਮਿਲਣ ਤੋਂ ਕੀਤੀ ਨਾਂਹ ਤਾਂ ਇਸ ਸ਼ਖਸ ਨੇ ਬਣਾ ਦਿੱਤਾ ਕੋਰੋਨਾ ’ਤੇ ਪੰਜਾਬੀ ਗਾਣਾ, ਵੀਡੀਓ ਹੋ ਰਿਹਾ ਹੈ ਵਾਇਰਲ

author-image
By Rupinder Kaler
New Update
ਕੋਰੋਨਾ ਕਰਕੇ ਗਰਲਫੈ੍ਰਂਡ ਨੇ ਮਿਲਣ ਤੋਂ ਕੀਤੀ ਨਾਂਹ ਤਾਂ ਇਸ ਸ਼ਖਸ ਨੇ ਬਣਾ ਦਿੱਤਾ ਕੋਰੋਨਾ ’ਤੇ ਪੰਜਾਬੀ ਗਾਣਾ, ਵੀਡੀਓ ਹੋ ਰਿਹਾ ਹੈ ਵਾਇਰਲ
Advertisment
ਕੋਰੋਨਾ ਵਾਇਰਸ ਨੇ ਜਿੱਥੇ ਦੁਨੀਆ ਭਰ ‘ਚ ਕੋਹਰਾਮ ਮਚਾਇਆ ਹੋਇਆ ਹੈ । ਉੱਥੇ ਹੀ ਹੁਣ ਤੱਕ ਇਸ ਵਾਇਰਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਅੱਜ ਪੂਰੇ ਭਾਰਤ ‘ਚ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਹੈ । ਅਜਿਹੇ ‘ਚ ਹਰ ਕੋਈ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਚੁੱਕਾ ਹੈ ਅਤੇ ਪੀਐੱਮ ਮੋਦੀ ਦੇ ਇਸ ਆਦੇਸ਼ ਦੀ ਪਾਲਣਾ ਹਰ ਨਾਗਰਿਕ ਕਰ ਰਿਹਾ ਹੈ । https://www.instagram.com/p/B9EfmwbBBtH/ ਕੋਰੋਨਾ ਵਾਇਰਸ ‘ਤੇ ਹੁਣ ਤੱਕ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਇਕ ਪੰਜਾਬੀ ਗੀਤ ਵੀ ਕੋਰੋਨਾ ‘ਤੇ ਆਇਆ ਹੈ।ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।ਕੋਰੋਨਾ ਵਾਇਰਸ ਤੇ ਬਣੇ ਇਸ ਗੀਤ ‘ਚ ਵਿਖਾਇਆ ਗਿਆ ਹੈ ਕਿ ਕਿਵੇਂ ਇੱਕ ਮੁੰਡਾ ਆਪਣੀ ਗਰਲ ਫ੍ਰੈਂਡ ਨੂੰ ਫੋਨ ਕਰਕੇ ਮਿਲਣ ਲਈ ਬੁਲਾਉਂਦਾ ਹੈ, ਪਰ ਕੁੜੀ ਕੋਰੋਨਾ ਦੇ ਡਰ ਤੋਂ ਉਸ ਨੂੰ ਮਿਲਣ ਨਹੀਂ ਆਉਂਦੀ । https://www.instagram.com/p/B91nZjShNU4/ ਮੁੰਡਾ ਇਹ ਸੁਣ ਕੇ ਫੋਨ ਤਾਂ ਰੱਖ ਦਿੰਦਾ ਹੈ, ਪਰ ਇਸ ਬੀਮਾਰੀ ‘ਤੇ ਪੂਰਾ ਗਾਣਾ ਹੀ ਬਣਾ ਦਿੰਦਾ ਹੈ ।‘ਕਰੋਨਾ ਵਰਗੀ’ ਨਾਂਅ ਦੇ ਟਾਈਟਲ ਹੇਠ ਬਣੇ ਇਸ ਗੀਤ ਨੂੰ ਯਸ਼ ਵਡਾਲੀ ਨੇ ਗਾਇਆ ਹੈ ਜੋ ਕਿ ਖੂਬ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਭਜਨ ਗਾਇਕ ਨਰੇਂਦਰ ਚੰਚਲ ਨੇ ਵੀ ਕੋਰੋਨਾ ‘ਤੇ ਗੀਤ ਗਾਇਆ ਸੀ, ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ । https://www.youtube.com/watch?time_continue=30&v=t7CPKCG3hRw&feature=emb_logo
Advertisment

Stay updated with the latest news headlines.

Follow us:
Advertisment
Advertisment
Latest Stories
Advertisment