ਕਰਤਾਰ ਚੀਮਾ ਨੇ ਫੈਨਜ਼ ਨੂੰ ਦਿੱਤਾ ਵੱਡਾ ਤੋਹਫਾ, ਸ਼ੇਅਰ ਕੀਤਾ ਨਵੀਂ ਫ਼ਿਲਮ ‘ਡਿਫਾਲਟਰ’ ਦਾ ਫਰਸਟ ਲੁੱਕ

written by Lajwinder kaur | January 22, 2020

ਪੰਜਾਬੀ ਅਦਾਕਾਰ ਕਰਤਾਰ ਚੀਮਾ ਜਿਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਦੇ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ।  ਜੀ ਹਾਂ ਪਿਛਲੇ ਸਾਲ ਸਿਕੰਦਰ 2 ਵਰਗੀ ਹਿੱਟ ਫ਼ਿਲਮ ਦੇਣ ਵਾਲੇ ਕਰਤਾਰ ਚੀਮਾ ਬਹੁਤ ਜਲਦ ਡਿਫਾਲਟਰ ਟਾਈਟਲ ਹੇਠ ਬਨਣ ਜਾ ਰਹੀ ਫ਼ਿਲਮ ‘ਚ ਨਜ਼ਰ ਆਉਣ ਵਾਲੇ ਨੇ।

ਹੋਰ ਵੇਖੋ:ਕਪਿਲ ਸ਼ਰਮਾ ਦੀ ਪਤਨੀ ਗਿੰਨੀ ਬਚਪਨ 'ਚ ਨਜ਼ਰ ਆਉਂਦੀ ਸੀ ਆਪਣੀ ਧੀ ਵਾਂਗ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਹ ਤਸਵੀਰ

ਜੀ ਹਾਂ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਤੁਹਾਡੇ ਸਿਕੰਦਰ ਨੂੰ ਲੋਕੀ ਹੁਣ ਡਿਫਾਲਟਰ ਆਖ ਦੇ ਨੇ! ਅਨਾਉਂਸਿੰਗ ਮੇਰੀ ਅਗਲੀ ਆਉਣ ਵਾਲੀ ਫ਼ਿਲਮ ਡਿਫਾਲਟਰ(Defaulter).... ਉਹ ਆਦਮੀ ਜੋ ਹੱਕ ਲਈ ਖੜ੍ਹਾ ਸੀ ਪਰ ਆਪਣੇ ਆਪ ਨਾਲ ਕੀਤੀ ਬੇਇਨਸਾਫੀ..!'

 

View this post on Instagram

 

Haan ji kihne kihne vekhi sikander

A post shared by Kartar Cheema (@kartarcheema1) on

ਡਿਫਾਲਟਰ ਫ਼ਿਲਮ ਇਸੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਪਰ ਅਜੇ ਫ਼ਿਲਮ ਦੀ ਰਿਲੀਜ਼ ਡੇਟ ਤੇ ਬਾਕੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਅਵਤਾਰ ਸਿੰਘ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਮਾਨਸੀ ਸਿੰਘ,ਗੁਰਜੀਤ ਸਿੰਘ, Apoorv Ghai, ਸਰਬ ਗਿੱਲ, ਰਣਜੀਵ ਸਿੰਘ। ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

0 Comments
0

You may also like