‘ਹਰ ਘਰ ਇੱਕ ਧੀ ਦਈ ਰੱਬਾ ਤਾਂ ਕਿ ਹਰ ਘਰ ‘ਚ ਬੰਦੇ ਨੂੰ ਔਰਤ ਦਾ ਮਾਣ ਸਮਝ ਆਵੇ’-ਕਰਤਾਰ ਚੀਮਾ

Written by  Lajwinder kaur   |  August 03rd 2020 04:18 PM  |  Updated: August 03rd 2020 04:18 PM

‘ਹਰ ਘਰ ਇੱਕ ਧੀ ਦਈ ਰੱਬਾ ਤਾਂ ਕਿ ਹਰ ਘਰ ‘ਚ ਬੰਦੇ ਨੂੰ ਔਰਤ ਦਾ ਮਾਣ ਸਮਝ ਆਵੇ’-ਕਰਤਾਰ ਚੀਮਾ

ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਦੇ ਐਕਟਰ ਕਰਤਾਰ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਅੱਜ ਰੱਖੜੀ ਦੇ ਮੌਕੇ ਉਨ੍ਹਾਂ ਨੇ ਆਪਣੀ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ ।  ਉਹ ਆਪਣੇ ਪਰਿਵਾਰ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਨਾਲ ਹੀ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ‘ਚ ਪਾਉਂਦੇ ਹੋਏ ਦਰਸ਼ਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ਹੈ- ‘ਹਰ ਘਰ ਇੱਕ ਧੀ ਦਈ ਰੱਬਾ ਤਾਂ ਕਿ ਹਰ ਘਰ ‘ਚ ਬੰਦੇ ਨੂੰ ਔਰਤ ਦਾ ਮਾਣ ਸਮਝ ਆਵੇ.......ਰੱਖੜੀ ਮੁਬਾਰਕ

’ । ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਜੇ ਗੱਲ ਕਰੀਏ ਕਰਤਾਰ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਸਰਗਰਮ ਨੇ । ਪਿਛਲੇ ਸਾਲ ਉਹ ‘ਸਿਕੰਦਰ 2’ ਵਰਗੀ ਸਪੁਰ ਹਿੱਟ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਪੰਜਾਬੀ ਮਾਡਲ ਤੇ ਅਦਾਕਾਰ ਕਰਤਾਰ ਚੀਮਾ ਜੋ ਕੇ ਪੰਜਾਬੀ ਇੰਡਸਟਰੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ । ਸੁਨੱਖੀ ਦਿੱਖ ਤੇ ਡੀਲ ਡੌਲ ਵਾਲੇ ਕਰਤਾਰ ਚੀਮਾ ਨੇ ਫ਼ਿਲਮਾਂ ਦੇ ਨਾਲ ਨਾਲ ਪੀਟੀਸੀ ਦੇ ਸ਼ੋਅ ‘ਮਿਸਟਰ ਪੰਜਾਬ’ ਵਿਚ ਜੱਜ ਦੀ ਭੂਮਿਕਾ ਅਦਾ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network