ਤਸਵੀਰ 'ਚ ਨਜ਼ਰ ਆ ਰਿਹਾ ਇਹ ਨੌਜਵਾਨ ਅੱਜ ਪੰਜਾਬੀ ਇੰਡਸਟਰੀ ਦਾ ਹੈ ਵੱਡਾ ਨਾਮ

Written by  Aaseen Khan   |  September 11th 2019 05:58 PM  |  Updated: September 11th 2019 05:58 PM

ਤਸਵੀਰ 'ਚ ਨਜ਼ਰ ਆ ਰਿਹਾ ਇਹ ਨੌਜਵਾਨ ਅੱਜ ਪੰਜਾਬੀ ਇੰਡਸਟਰੀ ਦਾ ਹੈ ਵੱਡਾ ਨਾਮ

ਆਏ ਦਿਨ ਹੀ ਸੋਸ਼ਲ ਮੀਡੀਆ 'ਤੇ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈ ਤਸਵੀਰਾਂ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾਂ 'ਚ ਕੌਣ ਹੈ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਹੀ ਇੱਕ ਸਿਤਾਰੇ ਦੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਨਜ਼ਰ ਆ ਰਿਹਾ ਕਿਸ਼ੋਰ ਨੌਜਵਾਨ ਅੱਜ ਦਾ ਪੰਜਾਬੀ ਸਿਨੇਮਾ ਦਾ ਬਹੁਤ ਵੱਡਾ ਨਾਮ ਹੈ। ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਕਰਤਾਰ ਚੀਮਾ ਜਿਹੜੇ ਕਿਸ਼ੋਰ ਉਮਰ 'ਚ ਨਜ਼ਰ ਆ ਰਹੇ ਹਨ।

ਕਰਤਾਰ ਚੀਮਾ ਵੱਲੋਂ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ ਜਿਸ ਨੂੰ ਸਾਂਝੀ ਕਰਦੇ ਹੋਏ ਉਹਨਾਂ ਲਿਖਿਆ ਕੇ ਕਿਸ ਕਿਸ ਨੂੰ ਬਚਪਨ ਯਾਦ ਆਉਂਦਾ ਹੈ। ਸਿਕੰਦਰ ਦੋ ਫ਼ਿਲਮ 'ਚ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਅਤੇ ਪੰਜਾਬੀ ਸਿੰਘਮ 'ਚ ਦਮਦਾਰ ਨੈਗੇਟਿਵ ਰੋਲ ਨਿਭਾਉਣ ਵਾਲੇ ਕਰਤਾਰ ਚੀਮਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਹੋਰ ਵੇਖੋ : ਜ਼ਰਾ ਪਹਿਚਾਣੋ ਤਾਂ ਇਸ ਤਸਵੀਰ 'ਚ ਛੁਪਿਆ ਹੈ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ

 

View this post on Instagram

 

Kinu Kinu Bachpan Yaad aunda daso Commt. karke ????

A post shared by Kartar Cheema (@kartarcheema1) on

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਤਾਰ ਚੀਮਾ ਬਹੁਤ ਜਲਦ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਮੁਸਾਫ਼ਿਰ 'ਚ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਕਰਤਾਰ ਚੀਮਾ ਤੇ ਮਾਡਲ ਨੇਹਾ ਮਲਿਕ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।ਫ਼ਿਲਮ ਦੀ ਕਹਾਣੀ ਇੰਦਰ ਸੋਹੀ ਨੇ ਲਿਖੀ ਹੈ, ਤੇ ਉਹ ਹੀ ਇਸ ਨੂੰ ਡਾਇਰੈਕਟ ਕਰ ਰਹੇ ਹਨ । ਮੁਸਾਫ਼ਿਰ ਫ਼ਿਲਮ ਨੂੰ ਬਲੈਕ ਰੋਜ਼ ਰਿਆਨ ਮੀਡੀਆ ਤੇ ਹਿਊਮਨ ਮਿਊਜ਼ਿਕ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network