ਜਲਦ ਆ ਰਿਹਾ ਹੈ ਸਿਕੰਦਰ-2,ਅਦਾਕਾਰ ਕਰਤਾਰ ਚੀਮਾ ਨੇ ਸਾਂਝਾ ਕੀਤਾ ਪੋਸਟਰ 

written by Shaminder | July 02, 2019

ਅਦਾਕਾਰ ਕਰਤਾਰ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਿਕੰਦਰ -2 ਦਾ ਆਫੀਸ਼ੀਅਲ ਪੋਸਟਰ ਜਾਰੀ ਕੀਤਾ ਹੈ । ਕਰਤਾਰ ਚੀਮਾ ਦੀ ਇਗ ਫ਼ਿਲਮ ਦੋ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਕਰਤਾਰ ਚੀਮਾ ਕਾਫੀ ਉਤਸ਼ਾਹਿਤ ਹਨ ਅਤੇ ਲਗਾਤਾਰ ਇਸ ਫ਼ਿਲਮ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ । ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਜ਼ਬਰਦਸਤ ਟੀਜ਼ਰ ਵੀ ਸਾਹਮਣੇ ਆਇਆ ਸੀ । ਇਸ ਫ਼ਿਲਮ 'ਚ ਜੱਸ ਮਾਣਕ ਨੇ ਵੀ ਇੱਕ ਗੀਤ ਗਾਇਆ ਹੈ । https://www.instagram.com/p/BzX8I2ClwDG/ ਸਿਕੰਦਰ ਪੰਜਾਬੀ ਸਿਨੇਮਾ ਦੀ ਬਿਹਤਰੀਨ ਫ਼ਿਲਮਾਂ 'ਚ ਆਉਂਦੀ ਹੈ। 2013 'ਚ ਆਈ ਕਰਤਾਰ ਚੀਮਾ ਦੀ ਇਸ ਫ਼ਿਲਮ ਨੇ ਪੰਜਾਬ 'ਚ ਵੱਧ ਰਹੇ ਗੈਂਗਸਟਰ ਵਾਦ ਦੇ ਮੁੱਦੇ ਨੂੰ ਦਰਸ਼ਕਾਂ ਅੱਗੇ ਪੇਸ਼ ਕੀਤਾ ਸੀ।ਜੀ ਹਾਂ ਫ਼ਿਲਮ ਇਸੇ ਸਾਲ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। [embed]https://www.instagram.com/p/BywOB-tF4iH/[/embed] ਮਾਨਵ ਸ਼ਾਹ ਦੇ ਨਿਰਦੇਸ਼ਨ 'ਚ ਬਣੀ ਸਿਕੰਦਰ ਫ਼ਿਲਮ ਦੇ ਇਸ ਦੂਜੇ ਭਾਗ 'ਚ ਗਾਇਕ ਗੁਰੀ ਵੀ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਹਨ । ਇਹਨਾਂ ਤੋਂ ਇਲਾਵਾ ਫ਼ਿਲਮ 'ਚ ਸਾਵਨ ਰੂਪੋਵਾਲੀ,ਨਿਕੀਤ ਢਿੱਲੋਂ,ਰਾਹੁਲ ਜੁਗਰਾਜ,ਵਿਕਟਰ ਜੌਹਨ,ਸੰਜੀਵ ਅੱਤਰੀ,ਨਵਦੀਪ ਕਲੇਰ,ਅਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਚਿਹਰੇ ਵੀ ਨਜ਼ਰ ਆਉਣ ਵਾਲੇ ਹਨ।ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਧੀਰਜ ਰਤਨ ਦੀ ਹੈ। https://www.instagram.com/p/Byp2oQGlsks/ ਮੂਵੀ ਨੂੰ ਪ੍ਰੋਡਿਊਸ ਕਰ ਰਹੇ ਹਨ ਖੁਸ਼ਵਿੰਦਰ ਪਰਮਾਰ, ਸਵਪਨ ਮੋਂਗਾ, ਅਨਮੋਲ ਮੋਂਗਾ, ਵਿਪਨ ਗਿੱਲ, ਬਲਕਾਰ ਭੁੱਲਰ ਅਤੇ ਕੇ.ਵੀ. ਢਿੱਲੋਂ। ਇਹ ਫ਼ਿਲਮ ਦਰਸ਼ਕਾਂ ਦਾ ਦਿਲ ਜਿੱਤ ਪਾਵੇਗੀ ਜਾਂ ਨਹੀਂ ਇਹ ਤਾਂ ਦੋ ਅਗਸਤ ਨੂੰ ਪਤਾ ਲੱਗ ਸਕੇਗਾ ।

0 Comments
0

You may also like