ਕਾਰਤਿਕ ਆਰੀਅਨ ਹੋਣਗੇ Aashiqui3 ਦੇ ਹੀਰੋ, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ

written by Lajwinder kaur | September 05, 2022

Kartik Aaryan To Star In Aashiqui 3: ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਦੇ ਸਿਤਾਰੇ ਉਨ੍ਹਾਂ ਦੀ ਫਿਲਮ ‘ਭੂਲ-ਭੁਲਈਆ-2’ ਬਲਾਕਬਸਟਰ ਸਾਬਤ ਹੋਈ ਹੈ। ਇਸ ਤੋਂ ਬਾਅਦ ਉਸ ਦੇ ਝੋਲੀ 'ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਆ ਰਹੀਆਂ ਹਨ। ਹਾਲ ਹੀ ਵਿੱਚ, ਅਦਾਕਾਰਾ ਕ੍ਰਿਤੀ ਸੈਨਨ ਨਾਲ 'ਸ਼ਹਿਜ਼ਾਦਾ' ਦੀ ਸ਼ੂਟਿੰਗ ਵਿੱਚ ਰੁੱਝਿਆ ਹੋਏ ਸਨ। ਹਾਲ ਹੀ 'ਚ ਉਸ ਨੇ ਕਿਆਰਾ ਅਡਵਾਨੀ ਨਾਲ 'ਸੱਤਿਆਪ੍ਰੇਮ ਕੀ ਕਥਾ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਹੁਣ ਤਾਜ਼ਾ ਅਪਡੇਟਸ ਮੁਤਾਬਕ ਕਾਰਤਿਕ ਆਰੀਅਨ ਹਿੱਟ ਫ੍ਰੈਂਚਾਇਜ਼ੀ ਫਿਲਮ 'ਆਸ਼ਿਕੀ 3' ਦਾ ਹਿੱਸਾ ਬਣਨ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਆਸ਼ਿਕੀ' ਅਤੇ 'ਆਸ਼ਿਕੀ 2' ਬਲਾਕਬਸਟਰ ਫਿਲਮਾਂ ਰਹੀਆਂ ਹਨ ਅਤੇ ਹੁਣ 'ਆਸ਼ਿਕੀ 3' ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਹੋਰ ਪੜ੍ਹੋ : ਭਾਰਤੀ ਕ੍ਰਿਕੇਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਅਰਸ਼ਦੀਪ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ

image From Instagram

ਕਾਰਤਿਕ ਆਰੀਅਨ ਨੇ ਆਸ਼ਿਕੀ 3 ਦਾ ਐਲਾਨ ਕਰਦੇ ਹੋਏ ਲਿਖਿਆ ਹੈ- 'ਅਬ ਤੇਰੇ ਬਿਨ ਜੀ ਲੇਂਗੇ ਹਮ, ਜ਼ਹਿਰ ਜ਼ਿੰਦਗੀ ਕਾ ਪੀ ਲੇਂਗੇ ਹਮ... ਆਸ਼ਿਕੀ 3 ਇਹ ਸਭ ਤੋਂ ਦੁਖਦਾਈ ਹੋਵੇਗੀ, ਬਾਸੂ ਦਾ (ਅਨੁਰਾਗ ਬਾਸੂ) ਨਾਲ ਮੇਰੀ ਪਹਿਲੀ ਫਿਲਮ...' ਤੇ ਨਾਲ ਫ਼ਿਲਮ ਦੀ ਟੀਮ ਨੂੰ ਟੈਗ ਵੀ ਕੀਤਾ ਹੈ। ਬਾਲੀਵੁੱਡ ਰੋਮਾਂਟਿਕ ਫਿਲਮ ਆਸ਼ਿਕੀ ਦਾ ਇਹ ਤੀਜਾ ਭਾਗ ਹੋਵੇਗਾ। ਇਸ ਫ਼ਿਲਮ ‘ਚ ਉਹ ਲਵਰ ਬੁਆਏ ਦੇ ਅੰਦਾਜ਼ ਵਿੱਚ ਨਜ਼ਰ ਆਉਣ ਵਾਲੇ ਹਨ।

aashiqui3 image From Instagram

ਲੰਬੇ ਸਮੇਂ ਤੋਂ ਆਸ਼ਿਕੀ ਫਿਲਮ ਸੀਰੀਜ਼ ਦੇ ਪ੍ਰਸ਼ੰਸਕ ਮੋਸਟ ਵੇਟਿਡ ਆਸ਼ਿਕੀ 3 ਦਾ ਇੰਤਜ਼ਾਰ ਕਰ ਰਹੇ ਹਨ। ਇਸ ਹਿੱਟ ਸੀਕਵਲ ਨਾਲ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਜੁੜ ਚੁੱਕੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਫਿਲਮ ਦੇ ਮੁੱਖ ਅਦਾਕਾਰ ਵਜੋਂ ਯੂਥ ਆਈਕਨ ਕਾਰਤਿਕ ਆਰੀਅਨ ਨੂੰ ਚੁਣਿਆ ਗਿਆ ਹੈ। ਕਾਰਤਿਕ ਆਰੀਅਨ ਵੀ ਇਸ ਫਿਲਮ ਲਈ ਸਾਈਨ ਕੀਤੇ ਜਾਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

image From Instagram

ਕਾਰਤਿਕ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਹੈ ਕਿ ਉਹ ਇਸ ਫਿਲਮ ਰਾਹੀਂ ਪਹਿਲੀ ਵਾਰ ਅਨੁਰਾਗ ਬਾਸੂ ਨਾਲ ਕੰਮ ਕਰਨ ਜਾ ਰਹੇ ਹਨ। ਕਾਰਤਿਕ ਨੇ ਮੁਸਕਰਾਹਟ ਦੇ ਨਾਲ ਇੱਕ ਇਮੋਜੀ ਪੋਸਟ ਕਰਕੇ ਇਹ ਸੰਕੇਤ ਦਿੱਤਾ ਹੈ। ਕਾਰਤਿਕ ਨੇ ਇਸ ਫਿਲਮ ਬਾਰੇ ਵੀ ਲਿਖਿਆ ਹੈ ਕਿ ਇਹ ਬਹੁਤ ਭਾਵੁਕ ਹੋਣ ਵਾਲੀ ਹੈ। ਕਾਰਤਿਕ ਨੇ ਦੱਸਿਆ ਹੈ ਕਿ ਇਸ ਵਾਰ ਆਸ਼ਿਕੀ 3 ਸਭ ਤੋਂ ਦੁਖਦਾਈ ਰੋਮਾਂਟਿਕ ਫਿਲਮ ਸਾਬਤ ਹੋਵੇਗੀ। ਯਾਨੀ ਇਸ ਵਾਰ 'ਆਸ਼ਿਕੀ' ਦਿਲ 'ਤੇ ਡੂੰਘੇ ਜ਼ਖਮ ਦਿਖਾਉਣ ਵਾਲੇ ਹਨ।

 

View this post on Instagram

 

A post shared by KARTIK AARYAN (@kartikaaryan)

You may also like