ਫੈਨਸ ਦੀ ਭੀੜ ਵਿਚ ਫੱਸੇ ਕਾਰਤਿਕ ਆਰੀਅਨ ਨਾਲ ਵਾਪਰਿਆ ਹਾਦਸਾ

Written by  Gourav Kochhar   |  May 11th 2018 01:16 PM  |  Updated: May 11th 2018 01:18 PM

ਫੈਨਸ ਦੀ ਭੀੜ ਵਿਚ ਫੱਸੇ ਕਾਰਤਿਕ ਆਰੀਅਨ ਨਾਲ ਵਾਪਰਿਆ ਹਾਦਸਾ

ਸਾਲ 2018 ‘ਚ ‘ਸੋਨੂੰ ਕੇ ਟੀਟੂ ਦੀ ਸਵੀਟੀ’ ਵਰਗੀ ਹਿੱਟ ਫ਼ਿਲਮ ਤੋਂ ਬਾਅਦ ਕਾਰਤਿਕ ਆਰੀਅਨ ਹੋ ਗਏ ਨੇ ਹੋਰ ਫੇਮਸ। ਉਹ ਇਸ ਸਮੇਂ ਜਿੱਥੇ ਵੀ ਜਾਂਦੇ ਨੇ ਆਪਣੇ ਫੈਨਸ ਨਾਲ ਘਿਰ ਜਾਂਦੇ ਹਨ। ਹਾਲ ਹੀ ‘ਚ ਕਾਰਤਿਕ ਆਰੀਅਨ Kartik Aaryan ਆਪਣੇ ਪ੍ਰੋਫੈਸ਼ਨਲ ਕਮਿਟਮੈਂਟਸ ਦੇ ਚੱਲਦਿਆਂ ਕੋਲਕਾਤਾ ਗਏ ਸੀ। ਜਿੱਥੇ ਉਨ੍ਹਾਂ ਨੂੰ ਮਿਲਣ ਪਹੁੰਚੇ ਉਸ ਦੇ ਕਾਫੀ ਫੈਨਸ।

Kartik Aryan

ਕਾਰਤਿਕ ਖੁਦ ਵੀ ਆਪਣੇ ਇੰਨੇ ਫੈਨਸ ਨੂੰ ਦੇਖ ਕੇ ਹੈਰਾਨ ਹੋ ਗਏ ਤੇ ਖੁਸ਼ੀ ‘ਚ ਮਿਲਣ ਗਏ ਆਪਣੇ ਫੈਨਸ ਨੂੰ। ਜਦੋਂ ਉਸ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਫੈਨਸ ਨੇ ਉਸ ਦਾ ਹੱਥ ਹੀ ਖਿੱਚ ਲਿਆ। ਬੱਸ ਇੰਨਾ ਕਰਨ ਦੀ ਦੇਰ ਸੀ ਤੇ ਸ਼ੁਰੂ ਹੋ ਗਈ ਧੱਕਾਮੁੱਕੀ। ਇਸੇ ਸਮੇਂ ਕਿਸੇ ਨੇ ਕਾਰਤਿਕ ਦਾ ਹੱਥ ਖਿੱਚਿਆ ਤੇ ਕਾਰਤਿਕ ਦੇ ਹੱਥ ਦੇ ਮਸਲ ਖਿੱਚੇ ਗਏ।

ਇਸ ਤੋਂ ਬਾਅਦ ਵੀ ਕਾਰਤਿਕ Kartik Aaryan ਨੇ ਆਪਣੇ ਫੈਨਸ ਅੱਗੇ ਗੁੱਸਾ ਤੇ ਆਪਣਾ ਦਰਦ ਜ਼ਾਹਿਰ ਨਹੀਂ ਕੀਤਾ। ਇਸ ਤੋਂ ਬਾਅਦ ਉਹ ਸੁੱਰਖਿਆ ਕਰਮੀਆਂ ਦੀ ਮਦਦ ਨਾਲ ਅੰਦਰ ਪਹੁੰਚੇ। ਕਾਰਤਿਕ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਬੀਤੇ ਦਿਨੀਂ ਜਦੋਂ ਕਾਰਤਿਕ ਆਪਣੀ ਫ਼ਿਲਮ ਦਾ ਰਿਸਪਾਂਸ ਦੇਖਣ ਸਿੰਗਲ ਥਿਏਟਰ ਗਏ, ਇਹ ਹਾਦਸਾ ਉਨ੍ਹਾਂ ਨਾਲ ਉਸ ਸਮੇਂ ਹੀ ਹੋਇਆ। ਜੇਕਰ ਕਾਰਤਿਕ ਆਰੀਅਨ ਦੇ ਅੱਪ-ਕਮਿੰਗ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਧਰਮਾ ਪ੍ਰੋਡਕਸ਼ਨ Dharma Production ਅਤੇ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network