
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਟੈਲੇਂਟਡ ਗਾਇਕ, ਗੀਤਕਾਰ, ਰੈਪਰ ਤੇ ਮਿਊਜ਼ਿਕ ਡਾਇਰੈਕਟਰ ਮਿਲਿੰਦ ਗਾਬਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਾਜ਼ਾ ਵੀਡੀਓ ਪਾਇਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਕੱਲ੍ਹ ਰਾਤ ਮਸਤੀ ਕਾਰਤਿਕ ਆਰੀਅਨ ਭਾਜੀ ਦੇ ਨਾਲ’
ਹੋਰ ਵੇਖੋ:ਮੁਹੱਬਤ ਦੇ ਹਸੀਨ ਸਫ਼ਰ ‘ਤੇ ਲੈ ਕੇ ਜਾ ਰਿਹਾ ਹੈ ਸੁਫ਼ਨਾ ਫ਼ਿਲਮ ਦਾ ਗੀਤ ‘ਜਾਨ ਦਿਆਂਗੇ’, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ ਇਸ ਵੀਡੀਓ ‘ਚ ਮਿਲਿੰਦ ਗਾਬਾ ਪੰਜਾਬੀ ਗੀਤ ‘ਕਦੇ ਤਾਂ ਹੱਸ ਬੋਲ ਵੇ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਸੁਣ ਕੇ ਕਾਰਤਿਕ ਆਰੀਅਨ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਸਟੇਜ ਉੱਤੇ ਭੰਗੜਾ ਪਾਉਣ ਲੱਗ ਪਏ। ਕਾਰਤਿਕ ਆਰੀਅਨ ਜੋ ਕਿ ਲਵ ਆਜ ਕੱਲ੍ਹ ਦੇ ਸਿਕਵਲ ਭਾਗ ‘ਚ ਲੀਡ ਰੋਲ ਨਿਭਾ ਰਹੇ ਹਨ। ਉਨ੍ਹਾਂ ਦੀ ਇਹ ਫ਼ਿਲਮ 14 ਫਰਵਰੀ ਯਾਨੀ ਕਿ ਵੈਲੇਂਨਟਾਈਨ ਡੇਅ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਕਾਰਤਿਕ ਆਰੀਅਨ ਦੇ ਨਾਲ ਸਾਰਾ ਅਲੀ ਖ਼ਾਨ ਤੇ ਆਰੁਸ਼ੀ ਸ਼ਰਮਾ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।View this post on InstagramLast night got crazier with @kartikaaryan pahji??? Event by BobbyYash ? #MusicMG
