ਕਾਰਤਿਕ ਆਰੀਅਨ ਨੇ ਆਪਣੀ ਮੰਮੀ ਨੂੰ ਉਹਨਾਂ ਦੇ ਜਨਮ ਦਿਨ ’ਤੇ ਦਿੱਤਾ ਇਹ ਖ਼ਾਸ ਤੋਹਫ਼ਾ

written by Rupinder Kaler | January 17, 2020

ਕਾਰਤਿਕ ਆਰੀਅਨ ਏਨੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ । ਹਾਲ ਹੀ ਵਿੱਚ ਕਾਰਤਿਕ ਨੇ ਆਪਣੀ ਮੰਮੀ ਦਾ ਜਨਮ ਦਿਨ ਮਨਾਇਆ ਹੈ । ਇਸ ਦਿਨ ਨੂੰ ਖ਼ਾਸ ਬਨਾਉਣ ਲਈ ਕਾਰਤਿਕ ਨੇ ਆਪਣੀ ਮਾਂ ਨੂੰ ਬਹੁਤ ਹੀ ਖੂਬਸੁਰਤ ਤੋਹਫ਼ਾ ਦਿੱਤਾ ਦਿੱਤਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਤੋਹਫ਼ੇ ਨੂੰ ਲੈ ਕੇ ਕਾਰਤਿਕ ਦੀ ਮਾਂ ਵੀ ਹੈਰਾਨ ਹੋ ਗਈ ਕਿਉਂਕਿ ਇਸ ਕਾਰ ਦਾ ਜ਼ਿਕਰ ਕਾਰਤਿਕ ਦੀ ਮਾਂ ਨੇ ੳੋਦੋਂ ਕੀਤਾ ਸੀ ਜਦੋਂ ਉਹ ਜ਼ਿਆਦਾ ਮਸ਼ਹੂਰ ਨਹੀਂ ਸੀ । ਕਾਰਤਿਕ ਨੇ ਮਾਂ ਦੇ ਜਨਮ ਦਿਨ ਨੂੰ ਖ਼ਾਸ ਬਣਾਉਂਦੇ ਹੋਏ, ਇਹ ਕਾਰ ਗਿਫਟ ਕੀਤੀ ਤੇ ਉਹਨਾਂ ਨੂੰ ਰਾਈਡ ’ਤੇ ਵੀ ਲੈ ਕੇ ਗਏ । ਮਾਂ ਦੇ ਜਨਮ ਦਿਨ ਤੇ ਕਾਰਤਿਕ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ । ਇਹ ਤਸਵੀਰ ਉਹਨਾਂ ਦੇ ਬਚਪਨ ਦੀ ਹੈ । ਕਾਰਤਿਕ ਦੀ ਮਾਂ ਉਸ ਨੂੰ ਗੋਦ ਵਿੱਚ ਲੈ ਕੇ ਬੈਠੀ ਹੋਈ ਹੈ । https://www.instagram.com/p/B7WFz0oJHnc/ ਇਸ ਫੋਟੋ ਨੂੰ ਕਾਰਤਿਕ ਨੇ ਇੱਕ ਕੈਪਸ਼ਨ ਵੀ ਦਿੱਤਾ ਉਹਨਾਂ ਨੇ ਲਿਖਿਆ ਹੈ ‘ਮੇਰੀ ਫੈਵਰੇਟ ਹੇਅਰ ਸਟਾਈਲਿਸਟ ਨੂੰ ਜਨਮ ਦਿਨ ਮੁਬਾਰਕ । ਲਵ ਯੂ ਮੰਮੀ’ । ਕਾਰਤਿਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਕਾਰਤਿਕ ਦੀ ਆਉਣ ਵਾਲੀ ਫ਼ਿਲਮ ਲਵ ਆਜ ਕਲ ਦਾ ਪੋਸਟਰ ਰਿਲੀਜ਼ ਹੋਇਆ ਹੈ । ਇਹ ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋਵੇਗੀ । https://www.instagram.com/p/B7XnBYSpjHs/

0 Comments
0

You may also like