ਕਾਰਤਿਕ ਆਰੀਯਨ ਨੇ ਆਪਣੇ ਕੁੱਤੇ ਦਾ ਨਾਂ ਰੱਖਿਆ 'ਕਟੋਰੀ', ਦੱਸੀ ਇਸ ਪਿਛੇ ਦਿਲਚਸਪ ਵਜ੍ਹਾ

written by Pushp Raj | June 22, 2022

Kartik Aaryan Dog Name: ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਇਨ੍ਹੀਂ ਦਿਨੀਂ ਆਪਣੀ ਫਿਲਮ ਭੂਲ ਭੁਲਇਆ-2 ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਕਾਰਤਿਕ ਦੀ ਇਹ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ, ਜਿਸ ਕਾਰਨ ਉਹ ਬਹੁਤ ਖੁਸ਼ ਹਨ। ਕਾਰਤਿਕ ਆਰਯਨ ਨੇ ਇੱਕ ਪਾਲਤੂ ਕੁੱਤਾ ਰੱਖਿਆ ਹੋਇਆ ਹੈ ਤੇ ਉਸ ਦਾ ਨਾਂਅ ਕਟੋਰੀ ਰੱਖਿਆ ਹੈ। ਉਸ ਦਾ ਇਹ ਨਾਂਅ ਰੱਖਣ ਦੇ ਪਿੱਛੇ ਕਾਰਤਿਕ ਨੇ ਦਿਲਚਸਪ ਵਜ੍ਹਾ ਦੱਸੀ ਹੈ।

image From instagram

ਕਾਰਤਿਕ ਆਰੀਅਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਬਾਰੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਕਾਰਤਿਕ ਦੇ ਇਸ ਅੰਦਾਜ਼ ਕਾਰਨ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ।

ਦੱਸ ਦਈਏ ਕਿ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਕਾਰਤਿਕ ਇੱਕ ਐਨੀਮਲ ਲਵਰ ਵੀ ਹਨ। ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਕੁੱਤੇ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਕਾਰਤਿਕ ਨੇ ਉਸ ਦਾ ਨਾਂ ਕਟੋਰੀ ਰੱਖਿਆ ਹੈ। ਕੁੱਤੇ ਦਾ ਨਾਂ ਕਟੋਰੀ ਰੱਖਣ ਦਾ ਕਾਰਨ ਦੱਸਿਆ ਗਿਆ ਹੈ। ਕਾਰਤਿਕ ਨੇ ਆਪਣੇ ਪੈਟ ਦਾ ਨਾਂ ਕਟੋਰੀ ਰੱਖਣ ਨੂੰ ਲੈ ਕੇ ਦਿਲਚਸਪ ਵਜ੍ਹਾ ਦੱਸੀ ਹੈ।

image From instagram

ਕਾਰਤਿਕ ਨੇ ਸਾਲ 2022 ਦੀ ਸ਼ੁਰੂਆਤ ਵਿੱਚ ਹੀ ਪ੍ਰਸ਼ੰਸਕਾਂ ਨੂੰ ਆਪਣੇ ਪਰਿਵਾਰ ਦੇ ਨਵੇਂ ਮੈਂਬਰ, ਕਟੋਰੀ ਨਾਲ ਜਾਣੂ ਕਰਵਾਇਆ। ਕਾਰਤਿਕ ਅਕਸਰ ਕਟੋਰੀ ਨਾਲ ਵੀਡੀਓ ਅਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ।
ਇਸ ਬਾਰੇ ਇੱਕ ਈਵੈਂਟ ਦੇ ਵਿੱਚ ਖੁਲਾਸਾ ਕਰਦੇ ਹੋਏ ਕਾਰਤਿਕ ਆਰਯਨ ਨੇ ਦੱਸਿਆ, " ਉਨ੍ਹਾਂ ਦੇ ਪਿਆਰੇ ਪੈਟ ਦਾ ਨਾਂਅ ਕਟੋਰੀ ਆਰੀਯਨ ਹੈ। ਕਿਉਂਕਿ ਜਦੋਂ ਉਹ ਘਰ ਆਇਆ ਤਾਂ ਉਹ ਇੱਕ ਬਾਉਲ ਵਰਗਾ ਲੱਗ ਰਿਹਾ ਸੀ। ਜਿਵੇਂ ਹੀ ਅਜਿਹਾ ਛੋਟਾ ਅਤੇ ਪਿਆਰਾ ਜਿਹਾ ਕਟੋਰਾ ਸ਼ਬਦ ਹੀ ਮੇਰੇ ਮਨ ਵਿਚ ਸੀ, ਇਸ ਲਈ ਮੈਂ ਇਸ ਨਾਮ ਕਟੋਰੀ ਰੱਖਿਆ ਗਿਆ। ਉਸ ਦੇ ਵਾਲਾਂ ਦਾ ਕੱਟ ਵੀ ਕਟੋਰੀ ਵਾਂਗ ਹੈ। ਇਸ ਲਈ ਇਹ ਨਾਮ ਉਸ ਨੂੰ ਜੱਚਦਾ ਹੈ।"

ਕਾਰਤਿਕ ਨੇ ਅੱਗੇ ਕਿਹਾ ਕਿ ਉਹ ਬਹੁਤ ਹੀ ਪਿਆਰਾ ਹੈ। ਮੈਨੂੰ ਉਸ ਨਾਲ ਖੇਡਣਾ ਤੇ ਮਸਤੀ ਕਰਨਾ ਬਹੁਤ ਪਸੰਦ ਹੈ। ਉਹ ਮੇਰਾ ਚੰਗਾ ਦੋਸਤ ਵੀ ਹੈ। ਕਾਰਤਿਕ ਨੇ ਹਾਲ ਹੀ 'ਚ ਕਟੋਰੀ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਕਾਰਤਿਕ ਦੇ ਫੇਸ ਕੋਲ ਬੈਠਾ ਹੈ। ਫੋਟੋ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਲਿਖਿਆ- ਐਤਵਾਰ ਨੂੰ ਮੈਂ ਮੇਰੇ ਪਿਆਰੇ ਸਿਰਹਾਣੇ ਨਾਲ।

image From instagram

ਹੋਰ ਪੜ੍ਹੋ: ਵਰੁਣ ਧਵਨ ਤੇ ਕਿਆਰਾ ਅਡਵਾਨੀ ਫਿਲਮ 'ਜੁਗ ਜੁਗ ਜੀਓ' ਦੇ ਗੀਤ 'ਮੈਂ ਤਾਂ ਹੀਰੇ' 'ਤੇ ਰੋਮੈਂਟਿਕ ਡਾਂਸ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰੀਅਨ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੇ ਹਨ। ਉਨ੍ਹਾਂ ਦੀ ਫਿਲਮ ਭੂਲ ਭੁਲਈਆ 2 ਧਮਾਕੇਦਾਰ ਹੈ। ਕਿਆਰਾ ਅਡਵਾਨੀ ਅਤੇ ਤੱਬੂ ਭੂਲ ਭੁਲਈਆ 2 ਵਿੱਚ ਕਾਰਤਿਕ ਦੇ ਨਾਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ। ਇਹ ਫਿਲਮ ਪੰਜਵੇਂ ਹਫਤੇ ਵੀ ਧਮਾਲ ਮਚਾ ਰਹੀ ਹੈ ਅਤੇ ਜਲਦ ਹੀ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਜਾਵੇਗੀ। ਕਾਰਤਿਕ ਜਲਦ ਹੀ ਫਿਲਮ 'ਸ਼ਹਿਜ਼ਾਦਾ' 'ਚ ਨਜ਼ਰ ਆਉਣਗੇ।

 

View this post on Instagram

 

A post shared by KARTIK AARYAN (@kartikaaryan)

You may also like