ਕਾਰਤਿਕ ਆਰੀਅਨ ਨਜ਼ਰ ਆਉਣਗੇ ਇਸ ਪੰਜਾਬੀ ਗਾਇਕ ਦੇ ਕਿਰਦਾਰ ‘ਚ , ਜਿਨ੍ਹਾਂ ਦੀ ਮੌਤ ਬਣੀ ਹੋਈ ਹੈ ਮਰਡਰ ਮਿਸਟਰੀ

written by Lajwinder kaur | January 05, 2020

ਬਾਲੀਵੁੱਡ ਦੇ ਚਾਕਲੇਟੀ ਬੁਆਏ ਕਾਰਤਿਕ ਆਰੀਅਨ ਹਲਕੇ ਫੁਲਕੇ ਕਿਰਦਾਰਾਂ ਤੋਂ ਬਾਅਦ ਹੁਣ ਚੁਣੌਤੀ ਦੇ ਨਾਲ ਭਰੇ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਜੀ ਹਾਂ ਖ਼ਬਰ ਹੈ ਕਿ ਬਾਲੀਵੁੱਡ ਫ਼ਿਲਮਾਂ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ‘ਤੇ ਫ਼ਿਲਮ ਬਨਾਉਣ ਜਾ ਰਹੇ ਹਨ। ਜਿਸਦੇ ਚੱਲਦੇ ਇਮਤਿਆਜ਼ ਅਲੀ ਦੀ ਇਸ ਫ਼ਿਲਮ ‘ਚ ਕਾਰਤਿਕ ਆਰੀਅਨ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਹੋਰ ਵੇਖੋ:'Bhool Bhulaiyaa 2' ਦੀ ਪਹਿਲੀ ਝਲਕ ਨੇ ਕੀਤਾ ਸਭ ਨੂੰ ਹੈਰਾਨ, ਅਕਸ਼ੇ ਕੁਮਾਰ ਦੀ ਜਗ੍ਹਾ ਇਸ ਵਾਰ ਕਾਰਤਿਕ ਆਰੀਅਨ ਕੱਢਣਗੇ ਭੂਤ ਦੱਸ ਦਈਏ ਕਾਰਤਿਕ ਆਰੀਅਨ ਦੀ ਇਮਤਿਆਜ਼ ਅਲੀ ਦੇ ਨਾਲ ਇਹ ਦੂਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਇਮਤਿਆਜ਼ ਤੇ ਕਾਰਤਿਕ ਲਵ ਆਜ ਕੱਲ੍ਹ ਦੇ ਸਿਕਵਲ ਦੇ ਆਜ ਕੱਲ੍ਹ ‘ਚ ਕੰਮ ਕਰ ਚੁੱਕੇ ਹਨ। ਆਜ ਕਲ੍ਹ ਜਿਸ ‘ਚ ਕਾਰਤਿਕ ਆਰੀਅਨ ਤੇ ਸਾਰਾ ਅਲੀ ਖ਼ਾਨ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ, ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਜੇ ਗੱਲ ਕਰੀਏ ਅਮਰ ਸਿੰਘ ਚਮਕੀਲਾ ਦੀ ਤਾਂ ਉਨ੍ਹਾਂ ਦੀ ਮੌਤ ਇੱਕ ਰਹਿਸਮਈ ਹੱਤਿਆ ਸੀ। ਅਮਰ ਸਿੰਘ ਚਮਕੀਲਾ ਨੇ ਛੋਟੀ ਉਮਰ ‘ਚ ਹੀ ਪੰਜਾਬੀ ਸੰਗੀਤ ਜਗਤ ‘ਚ ਚੰਗਾ ਨਾਂਅ ਬਣਾ ਲਿਆ ਸੀ। ਇੱਕ ਗਰੀਬ ਪਰਿਵਾਰ ਵਿੱਚ ਜਨਮੇ ਚਮਕੀਲੇ ਨੇ ਗਾਇਕੀ ਦੇ ਖੇਤਰ ਵਿੱਚ ਆਉਣ ਲਈ ਬਹੁਤ ਮਿਹਨਤ ਕੀਤੀ ਤੇ ਬਹੁਤ ਘੱਟ ਸਮੇਂ ਵਿੱਚ ਪੰਜਾਬ ਦਾ ਹਿੱਟ ਗਾਇਕ ਬਣ ਗਿਆ। ਪਰ ਚਮਕੀਲੇ ਦੀ ਇਹ ਤਰੱਕੀ ਜ਼ਿਆਦਾ ਚਿਰ ਨਹੀਂ ਰਹੀ ਕਿਉਂਕਿ 27 ਸਾਲਾਂ ਦੀ ਉਮਰ ਵਿੱਚ ਇੱਕ ਅਖਾੜੇ ਦੌਰਾਨ ਚਮਕੀਲੇ ਤੇ ਅਮਰਜੋਤ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਜੋੜੀ ਦੀ ਮੌਤ ਦਾ ਭੇਦ ਅੱਜ ਵੀ ਬਰਕਰਾਰ ਹੈ। ਜੇ ਗੱਲ ਕਰੀਏ ਆਰਤਿਕ ਆਰੀਅਨ ਦੇ ਵਰਕ ਫਰੰਟ ਦੀ ਤਾਂ ਇਸ ਸਾਲ ਉਨ੍ਹਾਂ ਦੀ ਝੋਲੀ ‘ਦੋਸਤਾਨਾ 2’, ‘ਭੂਲ ਭੂਲਈਆ 2’, ‘ਲਵ ਆਜ ਕੱਲ੍ਹ 2’ ਵਰਗੀਆਂ ਫ਼ਿਲਮਾਂ ਹਨ।  

0 Comments
0

You may also like