Advertisment

ਕਾਰਤਿਕ ਆਰੀਅਨ ਨੇ ਜਲ ਸੈਨਾ ਦੇ ਜਵਾਨਾਂ ਨਾਲ ਬਿਤਾਇਆ ਖ਼ਾਸ ਦਿਨ, ਐਕਟਰ ਨੇ ਜਵਾਨਾਂ ਨਾਲ ਪਾਇਆ ਭੰਗੜਾ

author-image
By Lajwinder kaur
New Update
ਕਾਰਤਿਕ ਆਰੀਅਨ ਨੇ ਜਲ ਸੈਨਾ ਦੇ ਜਵਾਨਾਂ ਨਾਲ ਬਿਤਾਇਆ ਖ਼ਾਸ ਦਿਨ, ਐਕਟਰ ਨੇ ਜਵਾਨਾਂ ਨਾਲ ਪਾਇਆ ਭੰਗੜਾ
Advertisment
Kartik Aaryan Spends Independence Day With Indian Navy Officers: ਜਿਵੇਂ ਕਿ ਸਭ ਜਾਣਦੇ ਹੀ ਨੇ ਕਿ 15 ਅਗਸਤ ਆਉਣ ਵਾਲੀ ਹੈ ਮਤਲਬ ਆਜ਼ਾਦੀ ਦਿਵਸ । ਜੀ ਹਾਂ ਇਸ ਵਾਰ 75ਵਾਂ ਸੁਤੰਤਰਤਾ ਦਿਵਸ ਜਿਸ ਨੂੰ ਅੰਮ੍ਰਿਤ ਮਹੋਤਸਵ ਵਜੋਂ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸੁਪਰਸਟਾਰ ਕਾਰਤਿਕ ਆਰੀਅਨ ਨੇ ਹਾਲ ਹੀ ਵਿੱਚ ਆਈਐਨਐਸ ਕੋਲਕਾਤਾ ਵਿੱਚ ਅਜ਼ਾਦੀ ਅੰਮ੍ਰਿਤ ਮਹੋਤਸਵ ਮਨਾਇਆ ਹੈ। ਇਸ ਸਮੇਂ ਪੂਰਾ ਦੇਸ਼ ਆਜ਼ਾਦੀ ਦੇ ਅੰਮ੍ਰਿਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਹੁਣ ਬਾਲੀਵੁੱਡ ਸੁਪਰਸਟਾਰ ਕਾਰਤਿਕ ਆਰੀਅਨ ਨੇ ਵੀ ਇਸ 'ਚ ਹਿੱਸਾ ਲਿਆ ਹੈ। ਹੋਰ ਪੜ੍ਹੋ : ਬੇਬੀਮੂਨ ਤੋਂ ਆਲੀਆ ਭੱਟ ਨੇ ਸ਼ੇਅਰ ਕੀਤੀ ਰਣਬੀਰ ਕਪੂਰ ਦੀ ਕਿਊਟ ਜਿਹੀ ਵੀਡੀਓ, ਕਪਲ ਲੈ ਰਿਹਾ ਹੈ ਹਸੀਨ ਵਾਦੀਆਂ ਦਾ ਅਨੰਦ
Advertisment
kartik aryan image source Instagram ਹਾਲ ਹੀ 'ਚ ਕਾਰਤਿਕ ਆਰੀਅਨ INS ਕੋਲਕਾਤਾ ਪਹੁੰਚੇ, ਜਿੱਥੇ ਉਨ੍ਹਾਂ ਨੇ ਨੇਵੀ ਕਰਮਚਾਰੀਆਂ ਨਾਲ ਸਮਾਂ ਬਿਤਾਇਆ। ਜਿਸ ਦੀਆਂ ਕੁਝ ਤਸਵੀਰਾਂ ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ। bollywood actor image source Instagram ਕਾਰਤਿਕ ਆਰੀਅਨ ਦੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਜਲ ਸੈਨਾ ਦੇ ਜਵਾਨਾਂ ਨਾਲ ਮਿਲ ਕੇ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾ ਰਹੇ ਹਨ। ਉਨ੍ਹਾਂ ਨੇ ਕਈ ਵੀਡੀਓਜ਼ ਸ਼ੇਅਰ ਕੀਤੀਆਂ ਨੇ। ਇੱਕ ਵੀਡੀਓ ਚ ਉਹ ਜਵਾਨਾਂ ਨਾਲ ਪੰਜਾਬੀ ਗੀਤ ਉੱਤੇ ਭੰਗੜਾ ਪਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ ਤੇ ਜਵਾਨਾਂ ਦੇ ਨਾਲ ਰੋਟੀਆਂ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਕਾਰਤਿਕ ਆਰੀਅਨ ਦੀਆਂ ਇਨ੍ਹਾਂ ਤਾਜ਼ਾ ਵੀਡੀਓਜ਼ ਤੇ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। actor kartik image source Instagram ਦੱਸ ਦਈਏ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਵੀ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਜਲ ਸੈਨਾ ਦੇ ਜਵਾਨਾਂ ਨਾਲ ਨਜ਼ਰ ਆ ਚੁੱਕੇ ਹਨ। ਕਾਰਤਿਕ ਆਰੀਅਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ‘Bhool Bhulaiyaa 2’ ਫ਼ਿਲਮ ‘ਚ ਨਜ਼ਰ ਆਏ ਸੀ। ਇਸ ਫ਼ਿਲਮ ਨੇ ਬਾਕਸ ਆਫਿਸ ਉੱਤੇ ਸ਼ਾਨਦਾਰ ਪ੍ਰਦਸ਼ਨ ਕੀਤਾ ਸੀ। ਕਾਰਤਿਕ ਆਉਣ ਵਾਲੇ ਸਮੇਂ ਵਿੱਚ ਫਿਲਮ ਸ਼ਹਿਜ਼ਾਦਾ ਵਿੱਚ ਨਜ਼ਰ ਆਉਣਗੇ। ਕਾਰਤਿਕ ਆਰੀਅਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ।  
 
View this post on Instagram
 

A post shared by KARTIK AARYAN (@kartikaaryan)

Advertisment

Stay updated with the latest news headlines.

Follow us:
Advertisment
Advertisment
Latest Stories
Advertisment