ਕਾਰਤਿਕ ਆਰੀਅਨ, ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ 'ਬੌਰਨ ਟੂ ਸ਼ਾਈਨ' ਡਾਂਸ ਕਰਦੇ ਆਏ ਨਜ਼ਰ, ਵੇਖੋ ਵੀਡੀਓ

written by Pushp Raj | December 10, 2022 05:54pm

Kartik Aaryan in Diljit Dosanjh's Live Concert: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਆਪਣੇ ਮਿਭਊਜ਼ਿਕਲ ਵਰਲਡ ਟੂਰ 'ਬੌਰਨ ਟੂ ਸ਼ਾਈਨ' ਦੀ ਮੁੰਬਈ ਵਿਖੇ ਸਮਾਪਤੀ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲੇਬਸ ਵੀ ਦਿਲਜੀਤ ਦੇ ਇਸ ਸ਼ੋਅ ਵਿੱਚ ਮਸਤੀ ਕਰਨ ਪਹੁੰਚੇ। ਇਸ ਦੌਰਾਨ ਇਥੇ ਮਸ਼ਹੂਰ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਵੀ ਪਹੁੰਚੇ।

ਅਦਾਕਾਰ ਕਾਰਤਿਕ ਆਰੀਅਨ ਨੂੰ ਹਾਲ ਹੀ ਵਿੱਚ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਵਿੱਚ ਮਸਤੀ ਕਰਦੇ ਦੇਖਿਆ ਗਿਆ। ਦਰਅਸਲ ਸ਼ੁੱਕਰਵਾਰ ਨੂੰ ਮੁੰਬਈ 'ਚ ਦਿਲਜੀਤ ਦੇ ਮਿਊਜ਼ਿਕ ਕੰਸਰਟ 'ਚ ਕਾਰਤਿਕ ਤੋਂ ਇਲਾਵਾ ਤਮੰਨਾ ਭਾਟੀਆ, ਮੁਨੱਵਰ ਫਾਰੂਕੀ ਅਤੇ ਨੇਹਾ ਧੂਪੀਆ ਨੂੰ ਵੀ ਦੇਖਿਆ ਗਿਆ ਸੀ। ਕੰਸਰਟ 'ਚ ਕਾਰਤਿਕ 'ਸੌਦਾ ਖਰਾ ਖਾਰਾ' ਗੀਤ 'ਤੇ ਡਾਂਸ ਕਰਦੇ ਨਜ਼ਰ ਆਏ। ਜਿਸ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ।

ਕਾਰਤਿਕ ਨੇ ਕੰਸਰਟ 'ਚ ਆਲ-ਬਲੈਕ ਆਊਟਫਿਟ ਪਾਇਆ ਹੋਇਆ ਸੀ। ਇੰਟਰਨੈਟ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਕਾਰਤਿਕ ਕੰਸਰਟ 'ਚ ਡਾਂਸ ਕਰਦੇ ਅਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਅਭਿਨੇਤਾ ਮਸ਼ਹੂਰ ਪੰਜਾਬੀ ਗੀਤ 'ਸੌਦਾ ਖਰਾ ਖਾਰਾ' ਗੀਤ 'ਤੇ ਮਸਤੀ ਕਰਦੇ ਅਤੇ ਨੱਚਦੇ ਨਜ਼ਰ ਆਏ।

ਅਦਾਕਾਰਾ ਨੇਹਾ ਧੂਪੀਆ ਨੇ ਵੀ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸੰਗੀਤ ਸਮਾਰੋਹ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ 'ਚ ਉਹ ਆਪਣੇ ਐਕਟਰ ਪਤੀ ਅੰਗਦ ਬੇਦੀ ਨਾਲ 'ਡੂ ਯੂ ਨੋ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਗਾਇਕ ਦਿਲਜੀਤ ਨੇ ਆਪਣੇ ਬੌਰਨ ਟੂ ਸ਼ਾਈਨ ਟੂਰ ਦੌਰਾਨ ਮੁੰਬਈ ਵਿੱਚ ਇਹ ਸੰਗੀਤ ਸਮਾਰੋਹ ਕੀਤਾ।

ਹੋਰ ਪੜ੍ਹੋ: ਬੇਟੀ ਰਾਹਾ ਦੀ ਦੇਖਭਾਲ ਕਰਨ ਲਈ ਕੰਮ ਤੋਂ ਬ੍ਰੇਕ ਲੈਣਗੇ ਰਣਬੀਰ ਕਪੂਰ, ਜਾਣੋ ਅਦਾਕਾਰ ਨੇ ਕੀ ਕਿਹਾ

ਕਾਰਤਿਕ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫਰੈਡੀ' 'ਚ ਨਜ਼ਰ ਆਏ ਸਨ। ਫਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਕੀਤੀ ਗਈ ਹੈ। ਕਾਰਤਿਕ ਜਲਦ ਹੀ ਹੰਸਲ ਮਹਿਤਾ ਦੀ 'ਕੈਪਟਨ ਇੰਡੀਆ', 'ਆਸ਼ਿਕੀ 3', 'ਸੱਤਿਆ ਪ੍ਰੇਮ ਕੀ ਕਥਾ', 'ਹੇਰਾ ਫੇਰੀ 3' ਅਤੇ ਕਬੀਰ ਖਾਨ ਦੀ ਫਿਲਮ 'ਚ ਨਜ਼ਰ ਆਉਣਗੇ।

You may also like