ਕਾਰਤਿਕ ਆਰੀਅਨ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

written by Shaminder | May 07, 2021

ਕਾਰਤਿਕ ਆਰੀਅਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ।  ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਇਸ ਮੁਸ਼ਕਿਲ ਸਮੇਂ ‘ਚ ਇਨਸਾਨੀਅਤ ‘ਚ ਮੇਰੇ ਵਿਸ਼ਵਾਸ਼ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ ।

Kartik Image From kartikaaryan's Instagram

ਹੋਰ ਪੜ੍ਹੋ : ਨੇਹਾ ਕੱਕੜ ਤੇ ਰੋਹਨਪ੍ਰੀਤ ਲੈ ਕੇ ਆ ਰਹੇ ਹਨ ਨਵਾਂ ਗਾਣਾ, ਪੋਸਟਰ ਕੀਤਾ ਸਾਂਝਾ 

KARTIK Image From kartikaaryan's Instagram

ਇਸ ਮੁਸ਼ਕਿਲ ਘੜੀ ‘ਚ ਇਨਸਾਨੀਅਤ ‘ਤੇ ਮੇਰਾ ਭਰੋਸਾ ਫਿਰ ਤੋਂ ਵੱਧਣ ਲੱਗਾ ਹੈ ।ਇਹ ਵੇਖ ਕੇ ਮੇਰਾ ਦਿਲ ਪਿੰਘਲ ਜਾਂਦਾ ਜਾਂਦਾ ਹੈ ਕਿ ਕਿਸ ਤਰ੍ਹਾਂ ਲੋਕ ਅੱਗੇ ਆ ਕੇ ਛੋਟੀਆਂ ਛੋਟੀਆਂ ਪਹਿਲ ਦੇ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ ।

Kartik Image From kartikaaryan's Instagram

ਭਾਵੇਂ ਉਹ ਸੋਸ਼ਲ ਮੀਡੀਆ ‘ਤੇ ਦਇਆ ਭਾਵ ਅਤੇ ਦਿਆਲੁਤਾ ਦਿਖਾਉਣ ਦੀ ਜ਼ਰੂਰਤਮੰਦਾਂ ਲਈ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ।ਮੈਂ ਸਭ ਲਈ ਪ੍ਰਮਾਤਮਾ ਤੋਂ ਪ੍ਰਮਾਤਮਾ ਤੋਂ ਵਧੀਆ ਕੱਲ੍ਹ ਲਈ ਅਰਦਾਸ ਕਰਦਾ ਹਾਂ’।

 

View this post on Instagram

 

A post shared by KARTIK AARYAN (@kartikaaryan)


ਕਾਰਤਿਕ ਆਰੀਅਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

You may also like