ਰੋਂਦੇ ਹੋਏ ਬੱਚੇ ਨੂੰ ਦੇਖ ਭਾਵੁਕ ਹੋਏ ਕਾਰਤਿਕ ਆਰੀਅਨ, ਕਾਰ ਰੋਕ ਕੇ ਲਈ ਸੇਲਫ਼ੀ (ਵੀਡੀਓ)

Written by  Gourav Kochhar   |  June 25th 2018 06:20 AM  |  Updated: June 25th 2018 06:21 AM

ਰੋਂਦੇ ਹੋਏ ਬੱਚੇ ਨੂੰ ਦੇਖ ਭਾਵੁਕ ਹੋਏ ਕਾਰਤਿਕ ਆਰੀਅਨ, ਕਾਰ ਰੋਕ ਕੇ ਲਈ ਸੇਲਫ਼ੀ (ਵੀਡੀਓ)

"ਪਿਆਰ ਕਾ ਪੰਚਨਾਮਾ" ਸੀਰੀਜ਼ ਫਿਲਮਾਂ ਤੋਂ ਸਟਾਰ ਬਣੇ ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਦੀ ਮਸ਼ਹੂਰੀ ਬੱਚਿਆਂ ਤੋਂ ਲੈ ਕੇ ਯੂਥ ਤੱਕ ਸਭ 'ਚ ਦੇਖੀ ਗਈ ਹੈ। ਕਾਰਤਿਕ ਆਰੀਅਨ ਦੀ ਫਿਲਮ 'ਸੋਨੂ ਕੀ ਟੀਟੂ ਕੀ ਸਵੀਟੀ' ਇਸ ਸਾਲ ਕਾਫ਼ੀ ਧਮਾਲ ਮਚਾਉਂਦੇ ਹੋਏ 100 ਕਰੋੜ ਤੋਂ ਜ਼ਿਆਦਾ ਬਾਕਸ ਆਫਿਸ ਕਲੈਕਸ਼ਨ ਕੀਤਾ ਹੈ। ਹੁਣ ਉਨ੍ਹਾਂ ਦਾ ਕਰੇਜ਼ ਹਰ ਪਾਸੇ ਦਿਖਾਈ ਦੇ ਰਿਹਾ ਹੈ। ਫਿਲਹਾਲ ਉਨ੍ਹਾਂ ਨੂੰ ਆਈਫਾ ਵਿਚ ਹੋਸਟ ਕਰਦੇ ਹੋਏ ਦੇਖਿਆ ਜਾ ਸਕੇਂਗਾ ਪਰ ਉਸ ਤੋਂ ਪਹਿਲਾਂ ਕੁਝ ਅਜਿਹਾ ਹੋਇਆ ਕਿ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਆਰੀਅਨ ਦੇ ਹੋਰ ਵੀ ਜ਼ਿਆਦਾ ਫੈਨ ਬਣ ਜਾਓਗੇ। ਇਕ ਇਵੈਂਟ ਦੌਰਾਨ ਕਾਰਤਿਕ ਆਰੀਅਨ Kartik Aryan ਇੱਥੋਂ ਬਾਹਰ ਨਿਕਲਦੇ ਵੇਲੇ ਆਪਣੀ ਗੱਡੀ ਵਿਚ ਬੈਠ ਕੇ ਜਾਣ ਲੱਗੇ। ਜਿਵੇਂ ਹੀ ਗੱਡੀ ਅੱਗੇ ਵੱਧੀ ਉਨ੍ਹਾਂ ਨੇ ਦੇਖਿਆ ਬਾਹਰ ਖੜ੍ਹੇ ਫੈਨਜ਼ ਵਿਚ ਇਕ ਬੱਚਾ ਮਿਲਣ ਲਈ ਰੋ ਰਿਹਾ ਸੀ। ਜਿਸ ਨੂੰ ਦੇਖਣ ਤੋਂ ਬਾਅਦ ਕਾਰਤਿਕ ਆਰੀਅਨ ਖੁਦ ਨੂੰ ਰੋਕ ਨਾ ਸਕੀ ਅਤੇ ਤੁਰੰਤ ਡਰਾਈਵਰ ਨੂੰ ਆਪਣੀ ਕਾਰ ਰੋਕਣ ਨੂੰ ਕਿਹਾ। ਕਾਰਤਿਕ ਆਰੀਅਨ ਨਾ ਸਿਰਫ ਗੱਡੀ ਰੋਕ ਕੇ ਉਸ ਬੱਚੇ ਨਾਲ ਮੁਲਾਕਾਤ ਕੀਤੀ ਸਗੋਂ ਉਸ ਦੇ ਨਾਲ ਸੈਲਫੀ ਵੀ ਖਿੱਚਵਾਈ ਅਤੇ ਉਸ ਦੇ ਸਿਰ ਤੇ ਕਿੱਸ ਵੀ ਕੀਤਾ।

https://www.instagram.com/p/BkX92lRnpNp/

ਇਹ ਦੇਖ ਕੇ ਉੱਥੇ ਖੜ੍ਹੇ ਉਨ੍ਹਾਂ ਦੇ ਫੈਨਜ਼ ਕਾਫ਼ੀ ਭਾਵੁਕ ਹੋ ਗਏ। ਫਿਲਹਾਲ ਕਾਰਤਿਕ ਦਾ ਸਾਦਗੀ ਭਰਿਆ ਅੰਦਾਜ਼ ਦੇਖਣ ਤੋਂ ਬਾਅਦ ਤੁਸੀਂ ਵੀ ਇਨ੍ਹਾਂ ਦੇ ਫੈਨ ਹੋ ਜਾਓਗੇ। ਕਾਰਤਿਕ ਆਰੀਅਨ Kartik Aryan ਆਪਣੇ ਸ਼ਾਨਦਾਰ ਡਾਇਲਾਗ ਲਈ ਵੀ ਕਾਫ਼ੀ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਫਿਲਮ 'ਸੋਨੂ ਕੇ ਟੀਟੂ ਕੀ ਸਵੀਟੀ' ਦੀ ਸਫਲਤਾ ਤੋਂ ਬਾਅਦ ਸੁਰਖੀਆ 'ਚ ਆਏ ਅਭਿਨੇਤਾ ਕਾਰਤਿਕ ਆਰੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਮੈਂਟੋਰ ਅਤੇ ਨਿਰਦੇਸ਼ਕ ਲਵ ਰੰਜਨ ਵਿਚਕਾਰ ਸਭ ਠੀਕ ਹੈ। ਕਾਰਤਿਕ ਅਤੇ ਰੰਜਨ ਨੇ ਚਾਰ ਫਿਲਮਾਂ ਇਕੱਠੇ ਕੀਤੀਆਂ ਹਨ। 'ਪਿਆਰ ਦਾ ਪੰਚਨਾਮਾ' ਤੋਂ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਤੋਂ ਬਾਅਦ ਉਨ੍ਹਾਂ ਨੇ 'ਆਕਾਸ਼ ਵਾਣੀ', ਪਿਆਰ ਕਾ ਪੰਚਨਾਮਾ 2' ਅਤੇ 'ਸੋਨੂ ਕੇ ਟੀਟੂ ਕੀ ਸਵੀਟੀ sonu ke titu ki sweety' 'ਚ ਇਕੱਠੇ ਕੰਮ ਕੀਤਾ।

Kartik Aryan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network