Karva Chauth 2022 : ਕਰਵਾਚੌਥ 'ਤੇ ਅਪਣਾਓ ਇਹ ਟਿਪਸ, ਲੰਮੇ ਸਮੇਂ ਟਿਕਿਆ ਰਹੇਗਾ ਮੇਅਕਪ

written by Pushp Raj | October 12, 2022 06:04pm

Karva Chauth makeup tips: ਕਰਵਾ ਚੌਥ 'ਤੇ ਹਰ ਮਹਿਲਾ ਖ਼ਾਸ ਤੇ ਸੋਹਣੀ ਦਿਖਣਾ ਚਾਹੁੰਦੀ ਹੈ। ਅਜਿਹੇ 'ਚ ਆਊਟਫਿਟਸ ਤੋਂ ਲੈ ਕੇ ਗਹਿਣਿਆਂ ਤੱਕ ਹਰ ਕੋਈ ਧਿਆਨ ਦਿੰਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡਾ ਸਾਰਾ ਲੁੱਕ ਖਰਾਬ ਹੋ ਜਾਂਦਾ ਹੈ। ਮੇਕਅਪ ਦੇ ਨਾਲ ਵੀ ਕੁਝ ਅਜਿਹਾ ਹੀ ਹੈ। ਅੱਜ ਅਸੀਂ ਤੁਹਾਨੂੰ ਕਰਵਾਚੌਥ 'ਤੇ ਮੇਅਕਪ ਕਰਨ ਲਈ ਖ਼ਾਸ ਟਿਪਸ ਦੱਸਾਂਗੇ ਜਿਸ ਨਾਲ ਮੇਅਕਪ ਲੰਮੇਂ ਸਮੇਂ ਤੱਕ ਟਿਕਿਆ ਰਹੇਗਾ।

Image Source: Google

ਜੇਕਰ ਮੇਅਕਪ ਦੇ ਦੌਰਾਨ ਤੁਸੀਂ ਛੋਟੇ-ਛੋਟੇ ਟਿਪਸ ਦਾ ਧਿਆਨ ਨਹੀਂ ਰੱਖਦੇ ਤਾਂ ਇਹ ਤੁਹਾਡਾ ਮੇਕਅੱਪ ਖਰਾਬ ਕਰ ਹੋ ਸਕਦਾ ਹੈ। ਇਸ ਦੇ ਨਾਲ ਹੀ ਜ਼ਾਹਿਰ ਹੈ ਕਿ ਪੂਜਾ ਦੌਰਾਨ ਤੁਹਾਡੇ ਕੋਲ ਵਾਰ-ਵਾਰ ਮੇਕਅੱਪ ਕਰਨ ਦਾ ਸਮਾਂ ਵੀ ਨਹੀਂ ਹੁੰਦਾ, ਇਸ ਲਈ ਤੁਹਾਨੂੰ ਇਨ੍ਹਾਂ ਟਿਪਸ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਮੇਕਅੱਪ ਲੰਬੇ ਸਮੇਂ ਤੱਕ ਚੱਲ ਸਕੇ।

ਕਲਿੰਜ਼ਿੰਗ ਕਰੋ
ਸਭ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਹਲਕੇ ਕਲੀਜ਼ਰ ਦੀ ਵਰਤੋਂ ਕਰੋ। ਹਲਕੇ ਕਲੀਜ਼ਰ ਦਾ ਮਤਲਬ ਸਿਰਫ ਫੇਸ ਵਾਸ਼ ਦੀ ਵਰਤੋਂ ਨਹੀਂ ਕਰਨਾ ਹੈ, ਸਗੋਂ ਤੁਹਾਨੂੰ ਇਸ ਨਾਲ ਆਪਣੇ ਚਿਹਰੇ ਦੀ ਡੈੱਡ ਸਕਿਨ ਨੂੰ ਵੀ ਹਟਾਉਣਾ ਚਾਹੀਦਾ ਹੈ। ਇਸ ਦੇ ਲਈ ਤਿੰਨ ਚੱਮਚ ਕੱਚਾ ਦੁੱਧ ਲਓ ਅਤੇ ਹੁਣ ਇਸ 'ਚ ਇਕ ਚੱਮਚ ਐਲੋਵੇਰਾ ਜੈੱਲ ਮਿਲਾ ਲਓ। ਇਸ ਨੂੰ ਮਿਲਾ ਕੇ ਚਿਹਰੇ 'ਤੇ ਮਸਾਜ ਕਰੋ ਅਤੇ ਚਿਹਰਾ ਸਾਫ਼ ਕਰੋ।

Image Source: Google

ਮਾਇਸਚਰਾਈਜ਼ਰ ਕਰੀਮ ਲਗਾਓ
ਮੇਕਅੱਪ ਨੂੰ ਕਦੇ ਵੀ ਸਿੱਧੇ ਚਿਹਰੇ 'ਤੇ ਨਾ ਲਗਾਓ। ਚਿਹਰੇ ਨੂੰ ਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਮੇਅਕਪ ਕਰਨ ਤੋਂ ਪਹਿਲਾਂ ਚਿਹਰੇ 'ਤੇ ਮਾਇਸਚਰਾਈਜ਼ਰ ਜ਼ਰੂਰ ਲਗਾਓ। ਇਸ ਨਾਲ ਤੁਹਾਡਾ ਮੇਕਅੱਪ ਖਰਾਬ ਨਹੀਂ ਹੋਵੇਗਾ। ਜੇ ਤੁਹਾਡੀ ਚਮੜੀ ਤੇਲਯੁਕਤ ਹੈ, ਤਾਂ ਜੈੱਲ-ਬੇਸਡ ਮਾਇਸਚਰਾਈਜ਼ਰ ਲਗਾਓ।

ਐਲੋਵੇਰਾ ਜੈੱਲ
ਜੇਕਰ ਤੁਹਾਡੀ ਸਕਿਨ ਬਹੁਤ ਖੁਸ਼ਕ ਹੈ, ਤਾਂ ਤੁਸੀਂ ਪ੍ਰਾਈਮਰ ਦੀ ਬਜਾਏ ਐਲੋਵੇਰਾ ਜੈੱਲ ਵੀ ਲਗਾ ਸਕਦੇ ਹੋ। ਇਹ ਪ੍ਰਾਈਮਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਫਿਰ ਇਸ 'ਤੇ ਫਾਊਂਡੇਸ਼ਨ ਲਗਾਓ।

karwa chauth 2022 Image Source: Google

ਹੋਰ ਪੜ੍ਹੋ: Karva Chauth 2022: ਕਰਵਾ ਚੌਥ ਦੇ ਵਰਤ ਦੌਰਾਨ ਗਰਭਵਤੀ ਮਹਿਲਾਵਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਖਿਆਲ

ਬਨਾਨਾ ਪਾਊਡਰ
ਬਨਾਨਾ ਪਾਊਡਰ ਵਿੱਚ ਥੋੜ੍ਹਾ ਜਿਹਾ ਪੀਲਾ ਰੰਗ ਹੁੰਦਾ ਹੈ, ਇਸ ਲਈ ਇਹ ਭਾਰਤੀ ਸਕਿਨ ਦੀ ਕਿਸਮ ਦੇ ਮੁਤਾਬਕ ਇੱਕ ਵਧੀਆ ਵਿਕਲਪ ਹੈ। ਬਨਾਨਾ ਪਾਊਡਰ ਦਾ ਇਸਤੇਮਾਲ ਮੇਅਕਪ ਦੇ ਆਖ਼ੀਰ ਵਿੱਚ ਕਰੋ। ਇਸ ਨਾਲ ਤੁਹਾਡਾ ਮੇਕਅੱਪ ਜ਼ਿਆਦਾ ਆਈਲੀ ਨਹੀਂ ਲੱਗੇਗਾ ਅਤੇ ਤੁਹਾਨੂੰ ਪਸੀਨਾ ਵੀ ਘੱਟ ਆਵੇਗਾ।

 

You may also like